ਪੇਈਚਿੰਗ- ਚੀਨ ਦੀ ਚਿਰਾਂ ਤੋਂ ਉਡੀਕੀ ਜਾਣ ਵਾਲੀ ਸਮੁੰਦਰੀ ਸਿਲਕ ਰੋਡ ਪ੍ਰਯੋਜਨਾ (ਐਮ.ਐਸ.ਆਰ.) ਦੇ ਆਖਰੀ ਬਲਿਊਪ੍ਰਿੰਟ ਵਿਚ ਕੋਲਕਾਤਾ ਇਕੋ-ਇਕ ਭਾਰਤੀ ਬੰਦਰਗਾਹ ਹੈ। ਐਮ.ਐਸ.ਆਰ. ਤਹਿਤ ਜਾਰੀ ਨਕਸ਼ੇ ਵਿਚ ਕੋਲਕਾਤਾ ਨੂੰ ਵੀ ਦਿਖਾਇਆ ਗਿਆ ਹੈ।
ਇਹ ਪੂਰਬੀ ਬੰਦਰਗਾਹ ਚੀਨ ਦੀ ਰਣਨੀਤਕ ਪਹਿਲ ਦਾ ਹਿੱਸਾ ਹੈ। ਇਹ ਅੰਸ਼ਿਕ ਤੌਰ 'ਤੇ ਨੇਪਾਲ ਅਤੇ ਭੁਟਾਨ ਦੀ ਲੋੜ ਨੂੰ ਪੂਰਾ ਕਰੇਗਾ। ਇਸ ਸਬੰਧੀ ਜਾਰੀ ਦਸਤਾਵੇਜ ਅਨੁਸਾਰ, ਐਮ.ਐਸ.ਆਰ. ਹਿੰਦ ਮਹਾਸਾਗਰ 'ਚ ਸ਼੍ਰੀਲੰਕਾ ਦੇ ਕੋਲੰਬੋ ਬੰਦਰਗਾਹ ਨਾਲ ਜੁੜਿਆ ਹੈ ਜਦ ਕਿ ਪਾਕਿ ਅਧਿਕਾਰਤ ਕਸ਼ਮੀਰ (ਪੀ.ਓ.ਕੇ.) ਅਤੇ ਬੰਗਲਾਦੇਸ਼ -ਚੀਨ-ਭਾਰਤ-ਮਿਆਂਮਾਰ (ਬੀ.ਸੀ.ਆਈ.ਐਮ.) ਗਲਿਆਰੇ ਵਿਚੋਂ ਗੁਜ਼ਰਨ ਵਾਲਾ ਚੀਨ-ਪਾਕਿ ਗਲਿਆਰਾ ਬੈਲਟ ਅਤੇ ਰੋਡ ਪਹਿਲ ਨਾਲ ਨੇੜਿਉਂ ਜੁੜਿਆ ਹੋਇਆ ਹੈ।
ਭਾਰਤ ਬੀ.ਸੀ.ਆਈ.ਐਮ. ਵਿਚ ਹਿੱਸਾ ਲੈ ਰਿਹਾ ਹੈ ਪਰ ਹਿੰਦ ਮਹਾਸਾਗਰ ਵਿਚ ਚੀਨ ਦੇ ਪ੍ਰਭਾਵ ਦੇ ਕਾਰਨ ਵਸ ਰਣਨੀਤਕ ਚਿੰਤਾਵਾਂ ਕਾਰਨ ਉਹ ਐਮ.ਐਸ.ਆਰ. 'ਤੇ ਚੁੱਪ ਹੈ। ਚੀਨ ਦਾ ਕਹਿਣਾ ਹੈ ਕਿ ਦੱਖਣੀ ਏਸ਼ੀਆ 'ਤੇ ਸਹਿਯੋਗ ਲਈ ਉਹ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ।
ਟੈਕਸ ਮੁੱਦਿਆਂ ਨੂੰ ਸੁਲਝਾਉਣ 'ਤੇ ਭਾਰਤ ਨੂੰ ਮਿਲੇਗਾ ਚੋਖਾ ਵਿਦੇਸ਼ੀ ਨਿਵੇਸ਼
NEXT STORY