ਮੁੰਬਈ- ਏਸ਼ੀਆਈ ਬਾਜ਼ਾਰ 'ਚ ਤੇਜ਼ੀ ਦੇ ਰੁਖ ਦੇ ਵਿਚਾਲੇ ਫੰਡਾਂ ਅਤੇ ਫੁਟਕਰ ਨਿਵੇਸ਼ਕਾਂ ਵੱਲੋਂ ਚੋਣਵੇਂ ਸ਼ੇਅਰਾਂ ਦੀ ਖਰੀਦ ਵਧਾਏ ਜਾਣ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਸੋਮਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 222 ਅੰਕ ਮਜ਼ਬੂਤ ਹੋ ਗਿਆ।
ਬੰਬਈ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸੂਚਕ ਅੰਕ ਬੀ.ਐੱਸ.ਈ.-30 'ਚ ਪਿਛਲੇ ਕਾਰੋਬਾਰੀ ਸੈਸ਼ਨ ਦੇ ਦੌਰਾਨ 1.06 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ, ਜੋ ਅੱਜ ਦੇ ਸ਼ੁਰੂਆਤੀ ਕਾਰੋਬਾਰ 'ਚ 222.34 ਅੰਕ ਜਾਂ 0.81 ਫੀਸਦੀ ਵੱਧ ਕੇ 27,680.98 ਅੰਕ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐੱਕਸਚੇਂਜ ਦਾ ਨਿਫਟੀ-50 ਵੀ 63.65 ਅੰਕ ਜਾਂ 0.76 ਫੀਸਦੀ ਵੱਧ ਕੇ 8,405.05 ਅੰਕ 'ਤੇ ਪਹੁੰਚ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਏਸ਼ੀਆਈ ਬਾਜ਼ਾਰ 'ਚ ਤੇਜ਼ੀ ਦੇ ਰੁਖ ਦੇ ਵਿਚਾਲੇ ਫੰਡਾਂ ਅਤੇ ਫੁਟਕਰ ਨਿਵੇਸ਼ਕਾਂ ਵੱਲੋਂ ਉਪਭੋਗਤਾ ਸਾਮਾਨ, ਬੁਨਿਆਦੀ ਖੇਤਰ, ਪੂੰਜੀਗਤ ਸਾਮਾਨ ਅਤੇ ਬੈਂਕਿੰਗ ਖੇਤਰ ਦੇ ਸ਼ੇਅਰਾਂ ਦੀ ਖਰੀਦ ਵਧਾਏ ਜਾਣ ਨਾਲ ਸੈਂਸੈਕਸ 'ਚ ਤੇਜ਼ੀ ਆਈ।
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 17 ਪੈਸੇ ਕਮਜ਼ੋਰ
NEXT STORY