ਨਵੀਂ ਦਿੱਲੀ- ਐੱਲ.ਜੀ. ਨੇ ਭਾਰਤ 'ਚ ਆਪਣੀ ਕਰਵਡ ਸਮਾਰਟਫੋਨਸ ਰੇਂਜ ਦੇ ਨਵੇਂ ਅਤੇ ਸਸਤੇ ਹੈਂਡਸੈੱਟ LG Spirit ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਆਪਣੀ ਆਫਿਸ਼ੀਅਲ ਵੈੱਬਸਾਈਟ 'ਤੇ ਡਿਸਪਲੇਅ ਵੀ ਕਰ ਦਿੱਤਾ ਹੈ। ਹੁਣ ਛੇਤੀ ਹੀ ਇਸ ਦੀ ਵਿਕਰੀ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਇਲਾਵਾ ਐੱਲ.ਜੀ. ਮੇਗਨਾ, ਲਿਓਨ ਅਤੇ ਜਾਇ ਸਮਾਰਟਫੋਨਸ ਵੀ ਛੇਤੀ ਹੀ ਲਾਂਚ ਕਰ ਰਿਹਾ ਹੈ।
ਐੱਲ.ਜੀ. ਸਪਿਰਿਟ ਦੀ ਕੀਮਤ ਅਤੇ ਖਾਸ ਫੀਚਰ
ਕੰਪਨੀ ਨੇ ਇਸ ਸਮਾਰਟਫੋਨ ਨੂੰ 14250 ਰੁਪਏ ਦੀ ਕੀਮਤ 'ਚ ਉਤਾਰਿਆ ਹੈ। ਐੱਲ.ਜੀ. ਸਪਿਰਿਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਕਰਵਡ ਸਕ੍ਰੀਨ ਵਾਲਾ ਹੈ ਜਿਸ 'ਚ 4.7 ਇੰਚ ਦੀ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਹ ਐਂਡ੍ਰਾਇਡ 5.0 ਲਾਲੀਪਾਪ ਓ.ਐੱਸ. 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ 8 ਮੇਗਾਪਿਕਸਲ ਕੈਮਰਾ ਪਿੱਛੇ ਅਤੇ 1 ਐੱਮ.ਪੀ. ਕੈਮਰਾ ਅੱਗੇ ਵਾਲੇ ਪਾਸੇ ਦਿੱਤਾ ਗਿਆ ਹੈ।
3ਜੀ ਸਮਾਰਟਫੋਨ ਹੈ
ਐੱਲ.ਜੀ. ਸਪਿਰਿਟ ਇਕ 3ਜੀ ਸਮਾਰਟਫੋਨ ਹੈ ਜੋ 1.3 ਗੀਗਾਹਾਰਟਜ਼ ਕਵਾਡਕੋਰ ਪ੍ਰੋਸੈਸਰ, 1ਜੀ.ਬੀ.ਰੈਮ ਅਤੇ 8 ਜੀ.ਬੀ. ਇੰਟਰਨਲ ਮੈਮਰੀ ਦੇ ਨਾਲ ਆਇਆ ਹੈ। ਇਸ 'ਚ 2100 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। 3ਜੀ ਤੋਂ ਇਲਾਵਾ ਇਸ 'ਚ ਵਾਇ-ਫਾਇ, ਬਲੂਟੁਥ, ਜੀ.ਪੀ.ਐੱਸ./ਏ.ਜੀ.ਪੀ.ਐੱਸ. ਅਤੇ ਮਾਈਕ੍ਰੋ ਯੂ.ਐੱਸ.ਬੀ. ਜਿਹੇ ਕੁਨੈਕਟੀਵਿਟੀ ਫੀਚਰਸ ਵੀ ਦਿੱਤੇ ਗਏ ਹਨ।
ਦੇਖੋ, 6 ਅਜਿਹੇ ਸ਼ਾਨਦਾਰ 4ਜੀ ਸਮਾਰਟਫੋਨ, ਜੋ ਹਨ ਤੁਹਾਡੇ ਬਜਟ 'ਚ
NEXT STORY