ਨਵੀਂ ਦਿੱਲੀ(ਭਾਸ਼ਾ)—ਪਾਰਟੀ ਦੇ ਜਨ ਆਧਾਰ ਨੂੰ ਵਧਾਉਣ ਦੇ ਉਦੇਸ਼ ਨਾਲ ਕਾਂਗਰਸ ਨੇ ਅੱਜ ਆਨਲਾਈਨ ਅਤੇ ਐਪ ਆਧਾਰਿਤ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਨੇ ਇਥੇ ਆਪਣੇ ਨਿਵਾਸ 'ਤੇ ਇਸ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪਾਰਟੀ ਦੇ ਬੁਲਾਰੇ ਪੀ. ਸੀ. ਚਾਕੋ ਅਤੇ ਦਿੱਲੀ ਸੂਬਾ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਮੌਜੂਦ ਸਨ। ਪਾਰਟੀ ਦੀ ਇਹ ਆਨਲਾਈਨ ਮੈਂਬਰਸ਼ਿਪ ਮੁਹਿੰਮ ਅਜਿਹੇ ਸਮੇਂ ਸ਼ੁਰੂ ਹੋਈ ਹੈ ਜਦੋਂ ਭਾਜਪਾ ਨੇ ਦਾਅਵਾ ਕੀਤਾ ਹੈ ਕਿ 8.8 ਕਰੋੜ ਮੈਂਬਰਾਂ ਦੇ ਨਾਲ ਉਹ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਉਸ ਨੇ ਕਮਿਊਨਿਸਟ ਪਾਰਟੀ ਆਫ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਜਿਸ ਦੇ 8.6 ਕਰੋੜ ਮੈਂਬਰ ਹਨ। ਮਾਕਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਕੋਈ ਵੀ ਵਿਅਕਤੀ ਜਿਹੜਾ ਕਾਂਗਰਸ ਪਾਰਟੀ ਦਾ ਹਿੱਸਾ ਬਣਨਾ ਚਾਹੁੰਦਾ ਹੈ ਉਹ ਹੁਣ ਆਪਣੇ ਸਮਾਰਟ ਫੋਨ ਰਾਹੀਂ ਅਰਜ਼ੀ ਦੇ ਸਕਦਾ ਹੈ। ਇਸ ਐਪਲੀਕੇਸ਼ਨ 'ਚ ਆਪਣੇ ਫੋਨ ਰਾਹੀਂ ਸੈਲਫੀ ਲੈਣ ਅਤੇ ਇਸ ਨੂੰ ਆਨਲਾਈਨ ਦਾਖਲ ਕਰਨ ਦਾ ਵੀ ਬਦਲ ਹੋਵੇਗਾ। ਇਹ ਬਹੁਤ ਹੀ ਉਪਯੋਗੀ ਹੋਵੇਗਾ, ਖਾਸ ਕਰਕੇ ਸਾਡੇ ਨੌਜਵਾਨਾਂ ਲਈ ਜਿਹੜੇ ਇੰਟਰਨੈੱਟ ਪ੍ਰੇਮੀ ਹਨ।
ਸਲਮਾਨ ਦੇ ਡਰਾਈਵਰ ਨੇ ਕਿਹਾ—ਹਾਦਸੇ ਦੇ ਸਮੇਂ ਮੈਂ ਚਲਾ ਰਿਹਾ ਸੀ ਗੱਡੀ
NEXT STORY