ਹਿੱਟ ਐਂਡ ਰਨ ਮਾਮਲਾ
ਨਵੀਂ ਦਿੱਲੀ(ਇੰਟ.)—ਹਿੱਟ ਐਂਡ ਰਨ ਮਾਮਲੇ 'ਚ ਸੋਮਵਾਰ ਨੂੰ ਸਲਮਾਨ ਖਾਨ ਦੇ ਡਰਾਈਵਰ ਨੇ ਅਦਾਲਤ 'ਚ ਬਿਆਨ ਦਿੱਤਾ। ਜੱਜ ਦੇ ਸਾਹਮਣੇ ਡਰਾਈਵਰ ਨੇ ਕਿਹਾ ਕਿ ਹਾਦਸੇ ਦੀ ਰਾਤ ਮੈਂ ਗੱਡੀ ਚਲਾ ਰਿਹਾ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਲਮਾਨ ਖਾਨ ਨੇ ਵੀ ਜੱਜ ਦੇ ਸਾਹਮਣੇ ਕਿਹਾ ਸੀ ਕਿ ਗੱਡੀ ਡਰਾਈਵਰ ਅਸ਼ੋਕ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਸਲਮਾਨ ਖਾਨ 2002 ਦੇ ਹਿੱਟ ਐਂਡ ਰਨ ਮਾਮਲੇ 'ਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਕਟਹਿਰੇ 'ਚ ਖੜ੍ਹੇ ਹੋਏ। ਉਨ੍ਹਾਂ ਪੇਸ਼ੀ ਦੌਰਾਨ ਆਪਣੇ ਬਚਾਅ 'ਚ ਦਲੀਲ ਦੇਣ ਦੇ ਨਾਲ ਹੀ ਉਨ੍ਹਾਂ ਹਾਲਾਤ ਬਾਰੇ ਦੱਸਿਆ ਜਿਸ 'ਚ ਹਾਦਸਾ ਹੋਇਆ ਸੀ।
ਰਵੀ ਸ਼ੰਕਰ ਨੂੰ ਮਿਲੀ ਧਮਕੀ ਦੀ ਜਾਂਚ 'ਚ ਲੱਗੀ ਮਲੇਸ਼ੀਆਈ ਪੁਲਸ
NEXT STORY