ਫਰੀਦਾਬਾਦ-ਰੇਵਾੜੀ ਦੇ ਪਿੰਡ ਬਾਸਦੂਦਾ 'ਚ ਪ੍ਰਾਚੀਨ ਭੈਰੂਧਾਮ 'ਚ ਪੂਜਾ ਕਰਕੇ ਹੱਸਦੇ-ਖੇਡਦੇ ਹੋਏ ਲੋਕ ਆਟੋ 'ਚ ਵਾਪਸ ਜਾ ਰਹੇ ਸਨ ਕਿ ਰਸਤੇ 'ਚ ਆਟੋ ਪਹਾੜੀਆਂ 'ਚ ਪਲਟ ਗਿਆ ਅਤੇ ਹਰ ਪਾਸੇ ਮੌਤ ਦੀਆਂ ਚੀਕਾਂ ਗੂੰਜਣ ਲੱਗ ਪਈਆਂ। ਇਸ ਹਾਦਸੇ ਦੌਰਾਨ ਇਕ ਬੱਚੀ ਦੀ ਮੌਤ ਹੋ ਗਈ, ਜਦੋਂ ਕਿ 12 ਲੋਕ ਜ਼ਖਮੀਂ ਹੋ ਗਏ।
ਜਾਣਕਾਰੀ ਮੁਤਾਬਕ ਰੇਵਾੜੀ ਦੇ ਪਿੰਡ ਬਾਸਦੂਦਾ 'ਚ ਭੈਰੂ ਬਾਬਾ ਦੇ ਧਾਮ 'ਤੇ ਤਿੰਨ ਦਿਨਾਂ ਦਾ ਵਿਸ਼ਾਲ ਮੇਲਾ ਲੱਗਿਆ ਹੈ, ਜਿੱਥੋਂ ਦੂਰੋਂ-ਦੂਰੋਂ ਸੰਗਤਾਂ ਆ ਰਹੀਆਂ ਹਨ। ਮੇਲੇ ਦੇ ਦੂਜੇ ਦਿਨ ਫਰੀਦਾਬਾਦ ਦੇ ਰਹਿਣ ਵਾਲਾ ਖਜਾਨ ਸਿੰਘ ਵੀ ਪਰਿਵਾਰ ਸਮੇਤ ਭੈਰੂਧਾਮ ਮੱਥਾ ਟੇਕਣ ਪਹੁੰਚਿਆ। ਜਦੋਂ ਉਹ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਸਨ ਤਾਂ ਕੁੰਡ ਬੈਰੀਅਰ ਦੇ ਨੇੜੇ ਉਨ੍ਹਾਂ ਦਾ ਆਟੋ ਬੇਕਾਬੂ ਹੋ ਕੇ ਪਲਟ ਗਿਆ।
ਇਸ ਹਾਦਸੇ 'ਚ ਖਜਾਨ ਸਿੰਘ ਦੀ 4 ਸਾਲਾ ਬੇਟੀ ਦੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦੇ 12 ਲੋਕ ਜ਼ਖਮੀਂ ਹੋ ਗਏ। ਲੋਕਾਂ ਨੇ ਜ਼ਖਮੀਂ ਹੋਏ ਲੋਕਾਂ ਨੂੰ ਰੇਵਾੜੀ ਦੇ ਟਰਾਮਾ ਸੈਂਟਰ 'ਚ ਭਰਤੀ ਕਰਾਇਆ। ਖਜਾਨ ਮੁਤਾਬਕ ਹਾਦਸੇ ਦੇ ਇਕ ਘੰਟੇ ਬਾਅਦ ਵੀ ਇੱਥੇ ਐਂਬਲੈਂਸ ਨਹੀਂ ਪਹੁੰਚੀ, ਜਿਸ ਕਾਰਨ ਉਸ ਦੀ ਬੱਚੀ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੁੰਡ ਤੋਂ ਲੈ ਕੇ ਰੇਵਾੜੀ ਤੱਕ ਕੋਈ ਸਰਕਾਰੀ ਹਸਪਤਾਲ ਨਹੀਂ ਹਨ ਅਤੇ ਅਕਸਰ ਇੱਥੇ ਹਾਦਸੇ ਹੁੰਦੇ ਰਹਿੰਦੇ ਹਨ।
ਤੜਫਦੀ ਨੂੰਹ ਨੇ ਖੋਲ੍ਹਿਆ ਦਰਿੰਦੇ ਸਹੁਰਿਆਂ ਦਾ ਕੱਚਾ ਚਿੱਠਾ ਤਾਂ ਕੰਬ ਗਈ ਸਾਰੀ ਕਾਇਨਾਤ
NEXT STORY