ਹਰਿਆਣਾ-ਕੁੜੀਆਂ ਨੂੰ ਸਹੁਰਿਆਂ 'ਚ ਕਈ ਵਾਰ ਕਾਫੀ ਤਾਹਨੇ-ਮਿਹਣੇ ਸੁਣਨ ਨੂੰ ਮਿਲ ਜਾਂਦੇ ਹਨ ਪਰ ਕਈ ਵਾਰ ਸਹੁਰੇ ਇੰਨੇ ਦਰਿੰਦੇ ਨਿਕਲਦੇ ਹਨ ਕਿ ਨੂੰਹਾਂ 'ਤੇ ਜ਼ੁਲਮ ਦੀ ਹੱਦ ਕਰ ਦਿੰਦੇ ਹਨ। ਕੁਝ ਅਜਿਹਾ ਹੀ ਫਤਿਹਾਬਾਦ ਦੀ ਰਹਿਣ ਵਾਲੀ ਸੰਤੋਸ਼ ਦੇਵੀ ਨਾਲ ਹੋਇਆ, ਜਿਸ ਦਾ ਦੁੱਖੜਾ ਸੁਣਦੇ ਹੀ ਇਨਸਾਨੀਅਤ ਸ਼ਰਮਸਾਰ ਹੋ ਗਈ।
ਜਾਣਕਾਰੀ ਮੁਤਾਬਕ ਫਤਿਹਾਬਾਦ ਦੇ ਹਸਪਤਾਲ 'ਚ ਭਰਤੀ 28 ਸਾਲਾ ਸੰਤੋਸ਼ ਦੇਵੀ ਪਤਨੀ ਕ੍ਰਿਸ਼ਨ ਕੁਮਾਰ ਨਿਵਾਸੀ ਸਨਿਆਨਾ ਨੇ ਦੱਸਿਆ ਕਿ ਉਸ ਦੇ ਪੇਕੇ ਜ਼ਿਲਾ ਕਰਨਾਲ ਦੇ ਪਿੰਡ ਰਿਸਾਲਵਾ 'ਚ ਹਨ ਅਤੇ ਉਸ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ। ਇਸ ਦੌਰਾਨ ਉਸ ਦੇ ਘਰ ਔਲਾਦ ਨਹੀਂ ਹੋਈ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਸਹੁਰਿਆਂ ਨੇ ਉਸ ਨੂੰ ਇਕ ਕਮਰੇ 'ਚ ਬੰਦ ਕਰਕੇ ਰੱਖਿਆ ਹੋਇਆ ਸੀ ਅਤੇ ਉਸ ਦੇ ਸਰੀਰ ਨੂੰ ਜਗ੍ਹਾ-ਜਗ੍ਹਾ ਤੋਂ ਸਿਗਰਟ ਅਤੇ ਚਿਮਟਿਆਂ ਨਾਲ ਦਾਗਿਆ ਗਿਆ।
ਸੰਤੋਸ਼ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਨੇ ਪਿਛਲੇ ਮਹੀਨੇ ਦੂਜਾ ਵਿਆਹ ਕਰ ਲਿਆ, ਜਿਸ ਤੋਂ ਬਾਅਦ ਸਹੁਰਿਆਂ ਨੇ ਉਸ ਕੋਲੋਂ ਕੋਰੇ ਕਾਗਜ਼ਾਂ 'ਤੇ ਅੰਗੂਠਾ ਵੀ ਲਗਵਾ ਲਿਆ। ਉਹ ਉਸ ਨੂੰ ਪਾਗਲ ਬਣਾਉਣ 'ਚ ਲੱਗੇ ਹੋਏ ਸਨ। ਉਸ ਦੇ ਸਹੁਰੇ ਰੋਜ ਉਸ ਨੂੰ ਡੰਡੇ-ਲਾਠੀਆਂ ਨਾਲ ਕੁੱਟਦੇ ਸਨ ਅਤੇ ਉਸ ਦਾ ਪਤੀ ਉਸ ਨੂੰ ਸਿਗਰਟ ਨਾਲ ਦਾਗਦਾ ਸੀ।
ਮਹਿਲਾ ਸੰਗਠਨਾਂ ਨੂੰ ਇਸ ਦੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਨੇ ਪੀੜਤਾ ਨੂੰ ਸਿਹਤ ਕੇਂਦਰ ਭਰਤੀ ਕਰਾਇਆ, ਜਿੱਥੋਂ ਉਸ ਦੀ ਹਾਲਤ ਗੰਭੀਰ ਹੋਣ 'ਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੀੜਤਾ ਦੇ ਭਰਾ ਨੇ ਇਸ ਮਾਮਲੇ ਸੰਬੰਧੀ ਪੁਲਸ 'ਤੇ ਵੀ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ। ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਂਗਰਸ ਨੇ ਆਨਲਾਈਨ ਤੇ ਐਪ ਆਧਾਰਿਤ ਮੈਂਬਰਸ਼ਿਪ ਮੁਹਿੰਮ ਦੀ ਕੀਤੀ ਸ਼ੁਰੂਆਤ
NEXT STORY