ਜੰਮੂ- ਜੰਮੂ-ਕਸ਼ਮੀਰ 'ਚ ਲਗਾਤਾਰ ਹੋਈ ਬਾਰਸ਼ ਕਾਰਨ ਹੜ੍ਹ ਆ ਗਿਆ ਹੈ। ਸ਼ਹਿਰ 'ਚ ਹੜ੍ਹ ਦਾ ਪਾਣੀ ਭਰ ਜਾਣ ਨਾਲ ਕਈ ਲੋਕ ਬੇਘਰ ਹੋ ਗਏ ਸਨ। ਇੱਥੇ ਹੜ੍ਹ ਕਾਰਨ ਹੋ ਰਹੇ ਭੌਂ-ਖੋਰ ਦੀ ਇਕ ਦਿਲ ਡਰਾਉਣੀ ਵੀਡੀਓ ਸਾਹਮਣੇ ਆਈ ਹੈ। ਤੁਸੀਂ ਵੇਖ ਸਕਦੇ ਹੋ ਕਿ ਇਹ ਪਹਾੜ ਕਿੰਨੀ ਤੇਜ਼ੀ ਨਾਲ ਡਿੱਗ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਇੱਥੇ ਬੜਗਾਮ ਜ਼ਿਲੇ 'ਚ ਪਹਾੜ ਡਿੱਗਣ ਨਾਲ ਇਕ ਮਕਾਨ ਨੁਕਸਾਨਿਆ ਗਿਆ ਅਤੇ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ। ਭਾਰਤੀ ਜਲ ਸੈਨਾ ਨੇ 300 ਤੋਂ ਵਧ ਪਰਿਵਾਰਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਹੈ। ਬਠਿੰਡਾ ਤੋਂ 2 ਜਹਾਜ਼ਾਂ 'ਚ ਰਾਹਤ ਦਲ ਵੀ ਜੰਮੂ ਭੇਜੇ ਗਏ ਹਨ।
ਬਾਬਰੀ ਮਾਮਲੇ 'ਚ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਸਮੇਤ 20 ਲੋਕਾਂ ਨੂੰ ਨੋਟਿਸ
NEXT STORY