ਮਿਰਜਾਪੁਰ- ਸੱਸ ਅਤੇ ਪਤੀ ਨਾਲ ਵਿਵਾਦ ਤੋਂ ਬਾਅਦ ਕਛਵਾਂ ਥਾਣਾ ਖੇਤਰ ਦੀ ਇਕ ਵਿਆਹੁਤਾ ਨੇ ਐਤਵਾਰ ਦੀ ਸ਼ਾਮ ਆਪਣੇ 2 ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਵੀ ਲਿਆ। ਇਸ ਨਾਲ ਦੋਹਾਂ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਵਿਆਹੁਤਾ ਨੂੰ ਡਾਕਟਰਾਂ ਨੇ ਵਾਰਾਨਸੀ ਰੈਫਰ ਕਰ ਦਿੱਤਾ। ਪੁਲਸ ਨੇ ਵਿਆਹੁਤਾ ਦੇ ਸਹੁਰੇ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਸ ਅਨੁਸਾਰ ਨਾਜਾਇਜ਼ ਸੰਬੰਧ ਕਾਰਨ ਘਟਨਾ ਹੋਈ ਹੈ। ਵਿਆਹੁਤਾ (30) ਨੂੰ 5 ਸਾਲ ਦੀ ਬੇਟੀ ਅਤੇ ਢਾਈ ਸਾਲ ਦਾ ਬੇਟਾ ਹੈ। ਵਿਆਹੁਤਾ ਦਾ ਪਤੀ ਦੁਕਾਨ ਚਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਪੁਲਸ ਅਨੁਸਾਰ ਵਿਆਹੁਤਾ ਦਾ ਆਪਣੇ ਸਹੁਰੇ ਨਾਲ ਤਿੰਨ ਸਾਲਾਂ ਤੋਂ ਨਾਜਾਇਜ਼ ਸੰਬੰਧ ਹਨ। ਸ਼ਨੀਵਾਰ ਦੀ ਰਾਤ ਸੱਸ ਅਤੇ ਪਤੀ ਨੇ ਵਿਆਹੁਤਾ ਨੂੰ ਸਹੁਰੇ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਲਿਆ ਸੀ। ਇਸ ਨੂੰ ਲੈ ਕੇ ਐਤਵਾਰ ਨੂੰ ਦਿਨ ਭਰ ਪਰਿਵਾਰ 'ਚ ਵਿਵਾਦ ਹੁੰਦਾ ਰਿਹਾ।
ਸ਼ਾਮ ਨੂੰ ਵਿਆਹੁਤਾ ਨੇ ਆਪਣੇ ਦੋਹਾਂ ਬੱਚਿਆਂ ਨੂੰ ਜ਼ਹਿਰ ਪਿਲਾ ਕੇ ਖੁਦ ਵੀ ਪੀ ਲਿਆ। ਕੁਝ ਦੇਰ ਬਾਅਦ ਦੋਵੇਂ ਬੱਚੇ ਤੜਫਨ ਲੱਗੇ। ਉਨ੍ਹਾਂ ਨੂੰ ਉਲਟੀ ਹੋਣ ਲੱਗੀ ਅਤੇ ਮੂੰਹ 'ਚੋਂ ਖੂਨ ਵੀ ਨਿਕਲਣ ਲੱਗਾ। ਜਾਣਕਾਰੀ ਹੋਣ 'ਤੇ ਘਰਵਾਲਿਆਂ ਨੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰ ਨੇ ਦੋਹਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦੋਂ ਕਿ ਵਿਆਹੁਤਾ ਨੂੰ ਵਾਰਾਨਸੀ ਰੈਫਰ ਕਰ ਦਿੱਤਾ। ਸੂਚਨਾ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ। ਪੁਲਸ ਵਿਆਹੁਤਾ ਦੇ ਸਹੁਰੇ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰ ਰਹੀ ਹੈ। ਥਾਣਾ ਪ੍ਰਧਾਨ, ਕਛਵਾਂ, ਡੀ. ਕੇ. ਰਾਏ ਨੇ ਕਿਹਾ ਕਿ ਬੱਚਿਆਂ ਨੂੰ ਜ਼ਹਿਰ ਪਿਲਾਉਣ ਵਾਲੀ ਔ੍ਰਤ ਦਾ ਆਪਣੇ ਸਹੁਰੇ ਨਾਲ ਨਾਜਾਇਜ਼ ਸੰਬੰਧ ਰਿਹਾ ਹੈ। ਇਸੇ ਨੂੰ ਲੈ ਕੇ ਪਰਿਵਾਰਕ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਔਰਤ ਨੇ ਘਟਨਾ ਨੂੰ ਅੰਜਾਮ ਦਿੱਤਾ। ਉਸ ਦੇ ਸਹੁਰੇ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਜੰਮੂ 'ਚ ਤਬਾਹੀ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਆਈ ਸਾਹਮਣੇ
NEXT STORY