ਦੇਹਰਾਦੂਨ- ਰਾਜਧਾਨੀ ਦੇਹਰਾਦੂਨ ਦੇ ਵਸੰਤ ਵਿਹਾਰ ਥਾਣਾ ਖੇਤਰ 'ਚ ਇਕ ਨੌਜਵਾਨ ਆਪਣੀ ਕਥਿਤ ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ 'ਚ ਵੰਡਣ ਦਾ ਮਾਮਲਾ ਸਾਹਮਣੇ ਆਇਆ ਹੈ।
ਵਸੰਤ ਵਿਹਾਰ ਪੁਲਸ ਨੇ ਬਜਰੰਗ ਦਲ ਵਰਕਰਾਂ ਦੀ ਮਦਦ ਨਾਲ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਉਸ ਦੇ ਮੋਬਾਈਲ ਤੋਂ ਅਸ਼ਲੀਲ ਵੀਡੀਓ ਬਰਾਮਦ ਕੀਤੀ ਹੈ। ਇਹ ਵੀਡੀਓ ਉਸ ਮਹਿਲਾ ਦੀ ਹੈ ਜਿਸ ਨੂੰ ਦੋਸ਼ੀ ਨੇ ਆਪਣੇ ਨਾਲ ਰਖਿਆ ਹੈ। ਉਹ ਮਹਿਲਾ ਨੂੰ ਆਪਣੀ ਪਤਨੀ ਦੱਸਦਾ ਹੈ। ਵੀਡੀਓ 'ਚ ਦੋਸ਼ੀ ਸਮੇਤ ਕਈ ਹੋਰ ਚਿਹਰੇ ਵੀ ਨਜ਼ਰ ਆ ਰਹੇ ਹਨ। ਮਹਿਲਾ ਦੂਜੇ ਭਾਈਚਾਰੇ ਦੀ ਹੈ। ਹਿੰਦੂ ਸੰਗਠਨ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ 'ਤੇ ਦੇਰ ਰਾਤ ਥਾਣੇ 'ਚ ਡਟੇ ਰਹੇ।
ਵਸੰਤ ਵਿਹਾਰ ਥਾਣਾ ਖੇਤਰ ਦੇ ਇਕ ਮੁਹੱਲੇ 'ਚ ਸੋਮਵਾਰ ਸ਼ਾਮ ਬਜਰੰਗ ਦਲ ਦੇ ਜ਼ਿਲਾ ਸੰਯੋਜਕ ਅਮਿਤ ਤੋਮਰ ਦੀ ਅਗਵਾਈ 'ਚ ਵਰਕਰਾਂ ਨੇ ਦੂਜੇ ਭਾਈਚਾਰੇ ਦੀ ਮਹਿਲਾ ਨੂੰ ਪਤਨੀ ਦੱਸ ਕੇ ਰੱਖਣ ਦੇ ਦੋਸ਼ 'ਚ ਗੁਲਫਾਮ ਵਾਸੀ ਬਿਹਾਰ ਨੂੰ ਫੜ ਲਿਆ।
ਸਹੁਰੇ ਨਾਲ ਇਤਰਾਜ਼ਯੋਗ ਹਾਲਤ 'ਚ ਮਿਲੀ ਨੂੰਹ
NEXT STORY