ਰਾਂਚੀ- ਰਾਂਚੀ 'ਚ ਔਰਤਾਂ ਨੇ ਗੁੱਸੇ 'ਚ ਆ ਕੇ ਪਾਰੰਪਰਿਕ ਹਥਿਆਰਾਂ ਨਾਲ ਸਿੱਲੀ-ਪੁਰੂਲੀਆ ਰੋਡ ਨੂੰ ਜਾਮ ਕਰ ਦਿੱਤਾ। ਜਾਣਕਾਰੀ ਅਨੁਸਾਰ ਨਸ਼ਾਮੁਕਤੀ ਮੁਹਿੰਮ ਦੇ ਅਧੀਨ ਪਿਛਲੇ ਦਿਨੀਂ ਬੰਦ ਕਰਵਾਈ ਗਈਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਦੁਬਾਰਾ ਖੋਲ੍ਹਣ ਦੇ ਵਿਰੋਧ 'ਚ ਇਹ ਜਾਮ ਘੰਟਿਆਂ ਤੱਕ ਲੱਗਾ ਰਿਹਾ। ਸੂਚਨਾ ਮਿਲਦੇ ਹੀ ਪੁਲਸ ਨੇ ਔਰਤਾਂ ਸਮੇਤ ਜਾਮ ਕਰ ਰਹੇ ਹੋਰ ਲੋਕਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕਰਵਾਇਆ।
ਤਲਵਾਰ ਸਮੇਤ ਪਾਰੰਪਰਿਕ ਹਥਿਆਰਾਂ ਨਾਲ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਸਿੱਲੀ ਦੇ ਲੋਕ ਨਸ਼ਾਖੋਰੀ ਨਾਲ ਪੀੜਤ ਹਨ। ਨਸ਼ੇ ਕਾਰਨ ਇਲਾਕੇ 'ਚ ਅਪਰਾਧ ਵਧ ਰਿਹਾ ਹੈ। ਕਈ ਘਰ ਬਰਬਾਦ ਹੋ ਚੁੱਕੇ ਹਨ। ਬਹੁਤ ਮੁਸ਼ਕਲ ਨਾਲ ਲੋਕਾਂ ਨੇ ਮੁਹਿੰਮ ਚਲਾ ਕੇ ਇਲਾਕੇ ਦੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਈਆਂ ਸਨ ਪਰ ਇਨ੍ਹਾਂ ਦੁਕਾਨਾਂ ਦੇ ਦੁਬਾਰਾ ਖੁੱਲ੍ਹਣ ਨਾਲ ਲੋਕ ਫਿਰ ਪਰੇਸ਼ਾਨ ਹੋ ਗਏ ਹਨ।
ਸ਼ਰਮਨਾਕ! ਪਤਨੀ ਦੀ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ 'ਚ ਵੰਡੀ
NEXT STORY