ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਰਾਜੇਸ਼ ਗਰਗ ਨੇ ਅਰਵਿੰਦ ਕੇਜਰੀਵਾਲ 'ਤੇ ਦੋਸ਼ ਸਨਸਨੀਖੇਜ ਦੋਸ਼ ਲਗਾਇਆ ਹੈ। ਗਰਗ ਮੁਤਾਬਕ ਕੇਜਰੀਵਾਲ ਨੇ ਪਿਛਲੀ ਚੋਣ 'ਚ ਭਾਜਪਾ ਦੇ ਨਾਂ 'ਤੇ ਖਰੀਦ-ਫਰੋਖਤ ਦੇ ਝੂਠੇ ਫੋਨ ਕਰਾਏ ਸਨ। ਰਾਜੇਸ਼ ਗਰਗ ਦਾ ਦਾਅਵਾ ਹੈ ਕਿ ਪਿਛਲੀ ਵਾਰ ਚੋਣ ਹੋਈ ਸੀ। ਉਸ ਸਮੇਂ ਉਨ੍ਹਾਂ ਕੋਲ ਇਕ ਭਾਜਪਾ ਦੇ ਵੱਡੇ ਨੇਤਾ ਦੇ ਇੱਥੋਂ ਫੋਨ ਆਇਆ ਸੀ।
ਰਾਜੇਸ਼ ਗਰਗ ਦਾ ਦੋਸ਼ ਹੈ ਕਿ ਉਹ ਭਾਜਪਾ ਦਾ ਫੋਨ ਨਹੀਂ ਸੀ, ਸਗੋਂ ਅਰਵਿੰਦ ਕੇਜਰੀਵਾਲ ਹੀ ਫੋਨ ਕਰਵਾ ਰਹੇ ਸਨ। ਇਹ ਜਾਣਨ ਲਈ ਕੀ ਕੌਣ-ਕੌਣ ਵਿਧਾਇਕ ਟੁੱਟਣ ਵਾਲੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਕੌਣ ਵਿਧਾਇਕ ਭਾਜਪਾ ਨਾਲ ਜਾ ਸਕਦੇ ਹਨ। ਜਿਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਾਜਪਾ 'ਚ ਆਉਣ ਲਈ ਪੈਸੇ ਦੇ ਆਫਰ ਦੇ ਫੋਨ ਕੀਤੇ ਉਨ੍ਹਾਂ ਦੋਸ਼ੀਆਂ ਨੂੰ ਆਮ ਆਦਮੀ ਪਾਰਟੀ ਨੇ ਹੀ ਛੁੜਵਾਇਆ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਫੋਨ ਆਮ ਆਦਮੀ ਪਾਰਟੀ ਨੇ ਹੀ ਕਰਾਏ ਸਨ।
ਜਦੋਂ ਔਰਤਾਂ ਨੂੰ ਆਇਆ ਗੁੱਸਾ ਤਾਂ ਨਿਕਲ ਗਈਆਂ ਤਲਵਾਰਾਂ (ਦੇਖੋ ਤਸਵੀਰਾਂ)
NEXT STORY