ਨਵੀਂ ਦਿੱਲੀ- ਉਹ ਸਮਾਂ ਗਿਆ ਜਦੋਂ ਅਸੀਂ ਇਹ ਗੱਲ ਕਰਦੇ ਸੀ ਕਿ ਦੇਸ਼ ਜਾਂ ਦੁਨੀਆ ਜਾ ਸਭ ਤੋਂ ਅਮੀਰ ਵਿਅਕਤੀ ਕੌਣ ਹੈ। ਅੱਜ ਦੇ ਜ਼ਮਾਨੇ 'ਚ ਲੋਕ ਜਾਣਨਾ ਚਾਹੁਣਗੇ ਉਸ ਨੂੰ ਜੋ ਭਿਖਾਰੀ ਹੈ ਪਰ ਬੇਹੱਦ ਅਮੀਰ।
ਮੁੰਬਈ 'ਚ ਰਹਿਣ ਵਾਲੇ ਭਾਰਤ ਜੈਨ ਕਈ ਸਾਲਾਂ ਤੋਂ ਭੀਖ ਹੀ ਮੰਗ ਰਹੇ ਹਨ। ਉਹ ਆਜ਼ਾਦ ਮੈਦਾਨ ਅਤੇ ਛੱਤਰਪਤੀ ਸ਼ਿਵਾਜੀ ਟਰਮੀਨਸ ਦੇ ਆਲੇ-ਦੁਆਲੇ ਭੀਖ ਮੰਗਦੇ ਹਨ। ਤੁਹਾਨੂੰ ਹੈਰਾਨੀ ਹੋਵਗੀ ਕਿ ਜਾਣ ਕੇ ਕਿ ਲਗਭਗ 8 ਘੰਟੇ ਤੱਕ ਭੀਖ ਮੰਗਣ ਤੋਂ ਬਾਅਦ ਉਨ੍ਹਾਂ ਦੀ ਜੇਬ 'ਚ ਦੋ ਤੋਂ ਢਾਈ ਹਜ਼ਾਰ ਤੱਕ ਰੁਪਏ ਲੈਂਦੇ ਹਨ। ਸਾਡੇ ਦੇਸ਼ 'ਚ ਭੀਖ ਮੰਗਣਾ ਪੂਰੇ 200 ਕਰੋੜਾ ਦਾ ਬਿਜਨਸ ਹੈ।
ਹੁਣ ਤੁਸੀਂ ਇੰਨਾ ਹੀ ਜਾਣ ਲਓ ਕਿ ਭਾਰਤ ਜੈਨ ਕੋਲ ਭੀਖ ਮੰਗ-ਮੰਗ ਕੇ ਬਣੇ ਰੁਪਿਆਂ ਨਾਲ 80 ਲੱਖ ਦੇ ਦੋ ਘਰ ਹਨ। ਉਹ ਵਨ ਬੈਡਰੂਮ ਫਲੈਟ ਹੈ। ਭੀਖ ਮੰਗ ਕੇ ਉਹ ਹਰ ਮਹੀਨੇ 75 ਹਜ਼ਾਰ ਤੱਕ ਆਰਾਮ ਨਾਲ ਕਮਾ ਲੈਂਦੇ ਹਨ। ਉਨ੍ਹਾਂ ਦੀ ਕਮਾਈ ਕਈ ਸੂਬਿਆਂ ਦੇ ਚੀਫ ਮਿਨੀਸਟਰ ਤੋਂ ਵੀ ਜ਼ਿਆਦਾ ਹੈ। ਇਕ ਫਲੈਟ 'ਚ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਰਹਿੰਦੇ ਹਨ। ਉਨ੍ਹਾਂ ਦੇ ਬੱਚੇ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਹਨ।
'ਆਪ' ਦੇ ਸਾਬਕਾ ਵਿਧਾਇਕ ਦਾ ਕੇਜਰੀਵਾਲ 'ਤੇ ਵੱਡਾ ਦੋਸ਼
NEXT STORY