ਜਮਸ਼ੇਦਪੁਰ- ਨਿੱਜੀ ਸਕੂਲਾਂ ਵੱਲੋਂ ਫੀਸ 'ਚ ਕੀਤੇ ਗਏੇ ਮਨਮਾਨੇ ਵਾਧੇ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੇ ਇਕ ਵਰਕਰ ਨੇ ਇੱਥੇ ਉੱਚ ਕਮਿਸ਼ਨਰ ਦਤਰ ਦੇ ਸਾਹਮਣੇ ਆਤਮਦਾਹ ਕਰਨ ਦੀ ਮੰਗਲਵਾ ਨੂੰ ਇਕ ਅਸਫਲ ਕੋਸ਼ਿਸ਼ ਕੀਤੀ। ਨਗਰ ਪੁਲਸ ਕਮਿਸ਼ਨਰ ਚੰਦਨ ਝਾਅ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ ਨੂੰ ਇਸ ਸੰਬੰਧ 'ਚ ਪਹਿਲਾਂ ਤੋਂ ਹੀ ਜਾਣਕਾਰੀ ਸੀ ਅਤੇ ਜਿਵੇਂ ਹੀ ਕ੍ਰਾਂਤੀ ਸਿੰਘ ਨ ਪੂਰਬੀ ਸਿੰਘਭੂਮ ਜ਼ਿਲੇ 'ਚ ਉੱਚ ਕਮਿਸ਼ਨਰ ਦਫਤਰ ਦੇ ਸਾਹਮਣੇ ਆਤਮਦਾਹ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਉਸ ਨੂੰ ਫੜ ਲਿਆ।
ਜਦੋਂ ਇਹ ਘਟਨਾ ਹੋਈ, ਉਸ ਸਮੇਂ 35 ਸਾਲਾ ਸਿੰਘ ਨਾਲ 'ਆਪ' ਦੇ ਹੋਰ ਵਰਕਰ ਵੀ ਸਨ। ਝਾਅ ਨੇ ਦੱਸਿਆ ਕਿ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਬਿਸਟੁਪੁਰ ਪੁਲਸ ਥਾਣਾ ਇੰਚਾਰਜ ਜਿਤੇਂਧਰ ਕੁਮਾਰ ਨੇ ਦੱਸਿਆ ਕਿ ਸਿੰਘ ਨਿੱਜੀ ਸਕੂਲਾਂ ਵੱਲੋਂ ਫੀਸ 'ਚ ਕੀਤੀ ਗਈ ਮਨਮਾਨੀ ਵਾਧੇ ਦਾ ਵਿਰੋਦ ਕਰ ਰਹੇ ਸਨ ਅਤੇ ਇਸ ਸੰਬੰਧ 'ਚ ਪ੍ਰਸ਼ਾਸਨ ਦਾ ਧਿਆਨ ਆਕਰਸ਼ਤ ਕਰਨ ਲਈ ਉਨ੍ਹਾਂ ਨੇ ਆਤਮਦਾਹ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੋਲਹਾਨ ਖੇਤਰ ਦੇ 'ਆਪ' ਆਗੂ ਕੁਮਾਰ ਚੰਦਰ ਮਾਰਡੀ ਨੇ ਦੱਸਿਆ ਕਿ ਸਿੰਘ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕੁਝ ਸਮੇਂ ਪਹਿਲਾਂ ਹੀ ਪਾਰਟੀ ਤੋਂ ਬਰਖਾਸਤ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੰਘ ਦੇ ਇਸ ਕਦਮ ਦੀ ਕੋਸ਼ਿਸ਼ ਜਾਣਕਾਰੀ ਨਹੀਂ ਹੈ।
ਇਹ ਹੈ ਭਾਰਤ ਦਾ ਸਭ ਤੋਂ ਅਮੀਰ ਭਿਖਾਰੀ, 80 ਲੱਖ ਦੇ 2 ਫਲੈਟ
NEXT STORY