ਕਹਿੰਦੇ ਨੇ ਕਿ ਅੱਜ ਦੇ ਜਮਾਨੇ 'ਚ ਹਰ ਕੋਈ ਮਤਲਬ ਲਈ ਹੀ ਕੰਮ ਕਰਦਾ ਹੈ ਤੇ ਲੋਕਾਂ 'ਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਰਹੀ ਪਰ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਇਹੀ ਕਹੋਗੇ ਕਿ ਇਨਸਾਨੀਅਤ ਅਜੇ ਮਰੀ ਨਹੀਂ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਟ੍ਰੈਫਿਕ ਪੁਲਸ ਕਰਮੀ ਲਾਇਟ ਵਾਲੇ ਖੰਬੇ 'ਤੇ ਚੜ੍ਹ ਕੇ ਡੋਰ ਨਾਲ ਉਲਝੇ ਕਬੂਤਰ ਨੂੰ ਬਚਾਉਂਦਾ ਹੈ।
ਇਸ ਵੀਡੀਓ 'ਚ ਟ੍ਰੈਫਿਕ ਪੁਲਸ ਕਰਮੀ ਦੀ ਖੰਬੇ 'ਤੇ ਚੜ੍ਹਣ ਦੀ ਕਲਾ ਦੀ ਸਭ ਨੇ ਖੂਬ ਪ੍ਰਸ਼ੰਸਾ ਕੀਤੀ ਜਿਸ ਕਰਕੇ ਇਕ ਪਰਿੰਦੇ ਦੀ ਜਾਨ ਬਚ ਗਈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਹੈਰਾਨੀਜਨਕ! ਰਾਤ ਦੇ 2 ਵਜਦੇ ਹੀ ਸੋਨਾ ਲੱਭਣ ਲੱਗਦੇ ਹਨ ਇੱਥੋਂ ਦੇ ਲੋਕ
NEXT STORY