ਝਾਂਸੀ- ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਦੇਸ਼ ਦੀਆਂ ਆਪਣੀਆਂ ਹੀ ਪਰੰਪਰਾਵਾਂ ਅਤੇ ਮਾਨਤਾਵਾਂ ਹੁੰਦੀਆਂ ਹਨ ਪਰ ਕੁਝ ਮਾਨਤਾਵਾਂ ਤੁਹਾਨੂੰ ਹੈਰਾਨੀ 'ਚ ਪਾ ਸਕਦੀਆਂ ਹਨ। ਜਿਵੇਂ ਯੂਪੀ ਦੇ ਝਾਂਸੀ ਸ਼ਹਿਰ ਦੀ ਇਹ ਪਰੰਪਰਾ। ਰਾਤ ਨੂੰ ਘੜੀ 'ਚ 2 ਵਜਦੇ ਹੀ ਸਵਿਪਰਸ ਦਾ ਇਕ ਵੱਡਾ ਗਰੁੱਪ ਸੋਨਾ-ਚਾਂਦੀ ਲੱਭਣ 'ਚ ਜੁਟ ਜਾਂਦਾ ਹੈ। ਇਹ ਕੰਮ ਸਵੇਰੇ ਉਦੋਂ ਤੱਕ ਚੱਲਾ ਰਹਿੰਦਾ ਹੈ ਜਦੋਂ ਤੱਕ ਕੇ ਜ਼ਿਊਲਰਜ਼ ਆਪਣੀ ਦੁਕਾਨ ਨਾਲ ਖੋਲ੍ਹ ਦੇਣ। 20-25 ਸਵਿਪਰਸ ਸੋਨੇ-ਚਾਂਦੀ ਦੀ ਖੋਜ ਜ਼ਿਊਲਰੀ ਦੁਕਾਨ ਦੇ ਨੇੜੇ-ਤੇੜੇ ਗੰਦੇ ਸੀਵਰ ਲਾਈਨ, ਨਾਲੀਆਂ, ਸੜਕਾਂ ਅਤੇ ਕਈ ਹੋਰ ਥਾਂਵਾਂ 'ਤੇ ਕਰਦੇ ਹਨ। ਸੜਕਾਂ 'ਤੇ ਲੱਭਣ ਲਈ ਇਹ ਛੋਟੇ ਬਰੱਸ਼ ਦੀ ਵਰਤੋਂ ਕਰਦੇ ਹਨ। ਸੋਨੇ ਦੇ ਨਾਲ-ਨਾਲ ਉਨ੍ਹਾਂ ਨੂੰ ਨੋਟ ਅਤੇ ਸਿੱਕੇ ਮਿਲਣ ਦੀ ਆਸ ਵੀ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਲੋਕ ਇਸ ਕੰਮ ਨੂੰ ਪਰੰਪਰਾ ਦੇ ਤੌਰ 'ਤੇ ਲੈਂਦੇ ਹਨ ਅਤੇ ਇਕ-ਦੂਜੇ ਦੀ ਮਦਦ ਵੀ ਕਰਦੇ ਹਨ। ਸਵਿਪਰਸ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਫਾਇਦਾ ਵੀ ਖੂਬ ਹੁੰਦਾ ਹੈ। ਲੱਭਣ 'ਤੇ ਜੋ ਗਹਿਣੇ ਮਿਲਦੇ ਹਨ, ਉਨ੍ਹਾਂ ਨੂੰ ਇਹ ਜ਼ਿਊਲਰਜ਼ ਨੂੰ ਵੇਚ ਦਿੰਦੇ ਹਨ। ਹਰ ਦਿਨ ਦੇ ਇਸ ਕੰਮ ਤੋਂ ਇਕ ਆਦਮੀ ਨੂੰ 250 ਰੁਪਏ ਦਾ ਫਾਇਦਾ ਹੁੰਦਾ ਹੈ। ਉੱਥੇ ਹੀ ਇਸ ਮਿਹਨਤ ਦੀ ਬਦੌਲਤ ਇਨ੍ਹਾਂ ਨੂੰ ਹਰ ਮਹੀਨੇ ਘੱਟ ਤੋਂ ਘੱਟ 1000-4000 ਰੁਪਏ ਦਾ ਸੋਨਾ ਤਾਂ ਮਿਲ ਹੀ ਜਾਂਦਾ ਹੈ।
ਸਕੂਲ ਫੀਸ 'ਚ ਵਾਧੇ ਦੇ ਵਿਰੋਧ 'ਚ 'ਆਪ' ਵਰਕਰ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼
NEXT STORY