ਕਰਨਾਲ- ਕਰਨਾਲ 'ਚ ਸਥਿਤ ਰਾਸ਼ਟਰੀ ਕਣਕ ਖੋਜ ਸੰਸਥਾ (ਡੀ. ਡਬਲਿਊ. ਆਰ.) 'ਚ ਕੰਮ ਕਰ ਰਹੀਆਂ 13 ਔਰਤਾਂ ਦੀ ਚਾਹ ਪੀਣ ਤੋਂ ਬਾਅਦ ਅਚਾਨਕ ਸਿਹਤ ਵਿਗੜ ਗਈ। ਚਾਹ ਪੀਣ ਨਾਲ ਔਰਤਾਂ ਨੂੰ ਫੂਡ ਪੁਆਇਜ਼ਿੰਗ ਤੋਂ ਬਾਅਦ ਉਲਟੀਆਂ ਅਤੇ ਚੱਕਰ ਆਉਣ ਲੱਗੇ, ਜਿਸ ਤੋਂ ਬਾਅਦ ਸੰਸਥਾ ਦੇ ਕਰਮਚਾਰੀ ਨੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਚਾਹ ਦੀ ਕੇਤਲੀ 'ਚ ਕੀੜੇ ਸਨ, ਜਿਸ ਕਾਰਨ ਔਰਤਾਂ ਦੀ ਇਹ ਹਾਲਤ ਹੋਈ। ਇਸ ਮਾਮਲੇ 'ਚ ਸੰਸਥਾ ਦੀ ਸਾਰੀ ਗਲਤੀ ਹੈ। ਸਵਾਲ ਇਹ ਉਠਦਾ ਹੈ ਕਿ ਜੇਕਰ ਕੇਤਲੀ 'ਚ ਕੀੜੇ ਸਨ ਤਾਂ ਔਰਤਾਂ ਨੂੰ ਚਾਹ ਕਿਉਂ ਪਿਲਾਈ ਗਈ।
ਜੋ ਕੰਮ ਗੂਗਲ ਨਾ ਕਰ ਪਾਇਆ, ਉਹ ਭਾਰਤੀ ਵਿਦਿਆਰਥੀ ਨੇ ਕਰ ਦਿਖਾਇਆ
NEXT STORY