ਕੁਰੂਕਸ਼ੇਤਰ-ਕੁਰੂਕਸ਼ੇਤਰ 'ਚ ਆਯੋਜਿਤ ਕੀਤੀ ਗਈ ਬਾਲੀਵਾਲ ਪ੍ਰਤੀਯੋਗਿਤਾ 'ਚ ਪਹੁੰਚੇ 'ਦਿ ਗ੍ਰੇਟ ਖਲੀ' ਦੀ ਇਕ ਝਲਕ ਪਾਉਣ ਲਈ ਵਿਦਿਆਰਥੀ ਕਮਲੇ ਹੋ ਗਏ। ਖਲੀ ਨੇ ਵੀ ਹੱਥ ਹਿਲਾ ਕੇ ਸਾਰਿਆਂ ਦਾ ਹੌਂਸਲਾ ਵਧਾਇਆ। ਇਸ ਮੌਕੇ ਦਿ ਗ੍ਰੇਟ ਖਲੀ ਨੇ ਕਿਹਾ ਕਿ ਜਲੰਧਰ ਦੀ ਅਕਾਦਮੀ 'ਚ ਕਈ ਰੈਸਲਰ ਪੂਰੀ ਤਰ੍ਹਾਂ ਟ੍ਰੇਨਿੰਗ ਲੈ ਚੁੱਕੇ ਹਨ ਅਤੇ ਹੁਣ ਉਹ ਰੈਸਲਿੰਗ ਲਈ ਤਿਆਰ ਹਨ।
ਅਜਿਹੇ 'ਚ ਜਲਦੀ ਹੀ ਰੈਸਲਿੰਗ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾਵੇਗਾ, ਤਾਂ ਜੋ ਰੈਸਲਰਾਂ ਨੂੰ ਆਪਣਾ ਹੁਨਰ ਦਿਖਾਉਣਾ ਦਾ ਮੌਕਾ ਮਿਲ ਸਕੇ। ਦਿ ਗ੍ਰੇਟ ਖਲੀ ਨੇ ਦੱਸਿਆ ਕਿ ਪਿੰਡ ਅਮੀਨ ਦੇ ਵਾਲੀਵਾਲ ਖਿਡਾਰੀ ਬਲਵਾਨ ਸਿੰਘ ਨੇ ਉਨ੍ਹਾਂ ਦੇ ਪਿੰਡ 'ਚ ਅਕਾਦਮੀ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ, ਇਸ ਲਈ ਜਗ੍ਹਾ ਵੀ ਮੁਹੱਈਆ ਕਰਾਉਣ ਦੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਸਤਾਵ ਨੂੰ ਜਲਦੀ ਤੋਂ ਜਲਦੀ ਅਮਲੀ ਜਾਮਾ ਪਹਿਨਾਇਆ ਜਾਵੇਗਾ, ਤਾਂ ਜੋ ਹਰਿਆਣਾ 'ਚ ਵੀ ਵਿਸ਼ਵ ਪੱਧਰ ਦੀ ਰੈਸ ਿਲੰਗ ਅਕਾਦਮੀ ਨੂੰ ਸ਼ੁਰੂ ਕੀਤਾ ਜਾ ਸਕੇ।
ਸੰਤ ਦਾਦੂਵਾਲ ਦੀ ਫਿਲਮ 'ਦਿ ਬਲੱਡ ਸਟ੍ਰੀਟ' ਨੂੰ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ
NEXT STORY