ਹਿਸਾਰ(ਯੂ. ਐੱਨ. ਆਈ.)¸ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿਚ ਬਣਾਈ ਗਈ ਫਿਲਮ 'ਦਿ ਬਲੱਡ ਸਟ੍ਰੀਟ' ਨੂੰ ਭਾਰਤੀ ਸੈਂਸਰ ਬੋਰਡ ਨੇ ਅਖੀਰ ਸਰਟੀਫਿਕੇਟ ਦੇ ਦਿੱਤਾ ਹੈ। ਫਿਲਮ ਦੇ ਮੁੱਖ ਅਭਿਨੇਤਾ ਕਰਮਜੀਤ ਬਰਾੜ ਨੇ ਸਿਰਸਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਫਿਲਮ ਪੰਜਾਬ ਦੀ ਸੱਚੀ ਘਟਨਾ 'ਤੇ ਆਧਾਰਤ ਹੈ ਜਿਸ ਨੂੰ ਸੈਂਸਰ ਬੋਰਡ ਨੇ ਪਹਿਲਾਂ ਸਰਟੀਫਿਕੇਟ ਦੇਣ ਤੋਂ ਨਾਂਹ ਕਰ ਦਿੱਤੀ ਸੀ।
ਸੈਂਸਰ ਬੋਰਡ ਦਾ ਕਹਿਣਾ ਸੀ ਕਿ ਇਹ ਫਿਲਮ ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਕਰੇਗੀ ਜਦ ਕਿ ਅਜਿਹਾ ਫਿਲਮ ਵਿਚ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ 'ਦਿ ਬਲੱਡ ਸਟ੍ਰੀਟ' ਇਕ ਸੱਚੀ ਘਟਨਾ 'ਤੇ ਆਧਾਰਿਤ ਹੈ। ਇਸ ਵਿਚ ਪੰਜਾਬ 'ਚ 1984 ਵਿਚ ਹੋਏ ਦੰਗਿਆਂ ਮਗਰੋਂ 1987 ਤੋਂ 1992 ਦੇ ਪੰਜਾਬ ਦੇ ਕਾਲੇ ਦੌਰ ਨੂੰ ਦਿਖਾਇਆ ਗਿਆ ਹੈ ਅਤੇ ਸੰਤ ਦਾਦੂਵਾਲ ਨੇ ਵੀ ਰੋਲ ਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੰਤ ਦਾਦੂਵਾਲ ਨੇ ਫਿਲਮ ਵਿਚ ਜੁਰਮ ਵਿਰੁੱਧ ਆਵਾਜ਼ ਚੁੱਕਣ ਦੀ ਪ੍ਰੇਰਣਾ ਦਿੱਤੀ ਹੈ। ਇਹ ਫਿਲਮ ਮਈ ਦੇ ਪਹਿਲੇ ਹਫਤੇ ਦੁਨੀਆ ਭਰ ਵਿਚ ਇਕੱਠੀ ਰਿਲੀਜ਼ ਹੋਵੇਗੀ। ਸੰਤ ਦਾਦੂਵਾਲ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਕਈ ਵਾਰ ਸੈਂਸਰ ਬੋਰਡ ਦਾ ਦਰਵਾਜ਼ਾ ਖੜਕਾ ਚੁੱਕੇ ਸਨ ਜਿਸ ਵੇਲੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਫਿਲਮ 'ਐੱਮ. ਐੱਸ. ਜੀ. ਦਿ ਮੈਸੰਜਰ' ਦਿਖਾਉਣ ਲਈ ਸੈਂਸਰ ਬੋਰਡ ਨੇ ਸਰਟੀਫਿਕੇਟ ਜਾਰੀ ਕੀਤਾ ਸੀ ਉਸ ਵੇਲੇ ਸੰਤ ਦਾਦੂਵਾਲ ਨ ੇ ਖੁੱਲ੍ਹੇਆਮ ਕਿਹਾ ਸੀ ਕਿ ਸੈਂਸਰ ਬੋਰਡ ਸਿਆਸੀ ਦਬਾਅ ਵਿਚ ਕੰਮ ਕਰ ਰਿਹਾ ਹੈ।
ਅਡਵਾਨੀ, ਜੋਸ਼ੀ, ਉਮਾ ਸਮੇਤ 20 ਨੂੰ ਨੋਟਿਸ
NEXT STORY