ਲਖਨਊ- ਨਾਬਾਲਗ ਭੈਣ ਨਾਲ ਉਸ ਦੇ 2 ਵੱਡੇ ਭਰਾ 2 ਸਾਲਾਂ ਤੋਂ ਬਲਾਤਕਾਰ ਕਰਦੇ ਰਹੇ। ਮਾਂ-ਬਾਪ ਨੂੰ ਸ਼ਿਕਾਇਤ ਕੀਤੀ ਤਾਂ ਉਹ ਚੁੱਪ ਹੋ ਗਏ। ਸਾਲ ਭਰ ਪਹਿਲਾਂ ਉਹ ਗਰਭਵਤੀ ਹੋ ਗਈ ਤਾਂ ਮਾਤਾ-ਪਿਤਾ ਨੇ ਨਰਸਿੰਗ ਹੋਮ ਲਿਜਾ ਕੇ ਉਸ ਦਾ ਗਰਭਪਾਤ ਕਰਵਾ ਦਿੱਤਾ। ਇਸ ਦੌਰਾਨ ਲੜਕੀ ਦੁਬਾਰਾ ਗਰਭਵਤੀ ਹੋ ਗਈ। ਸ਼ਰਮਸਾਰ ਕਰ ਦੇਣ ਵਾਲੀ ਇਹ ਘਟਨਾ ਜ਼ਿਲੇ ਦੇ ਜੈਸਿੰਘਪੁਰ ਕੋਤਵਾਲੀ ਇਲਾਕੇ ਦੇ ਇਕ ਪਿੰਡ ਦੀ ਹੈ। ਪੁਲਸ ਨੇ ਇਸ ਮਾਮਲੇ 'ਚ 7 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਨਰਸਿੰਗ ਹੋਮ ਦੀ ਸੰਚਾਲਿਕਾ ਮਾਇਆ ਅਧਿਕਾਰੀ ਅਤੇ ਇਕ ਭਰਾ ਸਮੇਤ 6 ਨੂੰ ਗ੍ਰਿਫਤਾਰ ਕਰ ਲਿਆ ਹੈ। ਫਰਾਰ ਇਕ ਹੋਰ ਭਰਾ ਦੀ ਪੁਲਸ ਤਲਾਸ਼ ਕਰ ਰਹੀ ਹੈ। ਪੁਲਸ ਅਨੁਸਾਰ 17 ਸਾਲਾ ਲੜਕੀ ਨਾਲ ਉਸ ਦੇ ਸਕੇ 2 ਵੱਡੇ ਭਰਾ 2 ਸਾਲਾਂ ਤੋਂ ਬਲਾਤਕਾਰ ਕਰ ਰਹੇ ਸਨ। ਸਾਲ ਭਰ ਪਹਿਲਾਂ ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਦੇ ਮਾਤਾ-ਪਿਤਾ, ਵੱਡੀ ਚਾਚੀ, ਚਚੇਰੀ ਭੈਣ ਖੇਤਰ ਦੇ ਸੇਮਰੀ ਪੁਲਸ ਚੌਕੀ ਦੇ ਸਾਹਮਣੇ ਸਥਿਤ ਨਰਸਿੰਗ ਹੋਮ ਪੁੱਜੇ।
ਨਰਸਿੰਗ ਹੋਮ ਦੀ ਸੰਚਾਲਿਕਤਾ ਮਾਇਆ ਅਧਿਕਾਰੀ ਨੇ ਲੜਕੀ ਦਾ ਗਰਭਪਾਤ ਕਰ ਦਿੱਤਾ। 5 ਮਹੀਨੇ ਪਹਿਲਾਂ ਉਹ ਫਿਰ ਗਰਭਵਤੀ ਹੋ ਗਈ। ਸੋਮਵਾਰ ਨੂੰ ਘਰ ਤੋਂ ਦੌੜ ਕੇ ਕਿਸੇ ਤਰ੍ਹਾਂ ਲੜਕੀ ਪੁਲਸ ਕਮਿਸ਼ਨਰ ਸੋਨੀਆ ਸਿੰਘ ਕੋਲ ਪੁੱਜੀ ਅਤੇ ਆਪਬੀਤੀ ਸੁਣਾਈ। ਐੱਸ. ਪੀ. ਦੇ ਆਦੇਸ਼ 'ਤੇ ਮਹਿਲਾ ਥਾਣੇ 'ਚ ਪੀੜਤਾ ਦੀ ਸ਼ਿਕਾਇਤ 'ਤੇ ਦੋਵੇਂ ਭਰਾ, ਮਾਂ-ਬਾਪ, ਚਾਚੀ ਅਤੇ ਚਚੇਰੀ ਭੈਣ ਅਤੇ ਨਰਸਿੰਗ ਹੋਮ ਦੀ ਸੰਚਾਲਿਕਤਾ ਮਾਇਆ ਅਧਿਕਾਰੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ। ਐੱਸ. ਪੀ. ਦੇ ਆਦੇਸ਼ 'ਤੇ ਸੋਮਵਾਰ ਦੁਪਹਿਰ ਟਰੇਨਡ ਆਈ. ਪੀ. ਐੱਸ. ਖਿਆਤੀ ਗਰਗ, ਐੱਸ. ਓ. ਮਹਿਲਾ ਥਾਣਾ ਸ਼ਹਿਨਾਜ ਸਿੱਦੀਕੀ, ਜੈਸਿੰਘਪੁਰ ਕੋਤਵਾਲ ਵੀ. ਪੀ. ਸਿੰਘ ਨੇ ਦਬਿਸ਼ ਦੇ ਕੇ ਨਰਸਿੰਗ ਹੋਮ ਦੀ ਸੰਚਾਲਿਕਤਾ ਮਾਇਆ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਸੀ।
ਧੀਆਂ ਨੂੰ ਜਨਮ ਦੇਣ ਵਾਲੀ ਮਾਂ ਦੀ ਕਹਾਣੀ, ਨਾ ਖਾਣ ਨੂੰ ਰੋਟੀ ਦਿੰਦੇ ਨਾ ਪੀਣ ਨੂੰ ਪਾਣੀ
NEXT STORY