ਰਾਜਸਥਾਨ-ਪੁੱਤ ਦੀ ਲਾਲਸਾ ਰੱਖਦੇ ਪਰਿਵਾਰ 'ਤੇ ਧੀ ਨੂੰ ਜਨਮ ਦੇਣ ਵਾਲੀ ਔਰਤ 'ਤੇ ਜੋ ਕਹਿਰ ਕਮਾਇਆ, ਸੁਣ ਕੇ ਸਭ ਕੰਬ ਜਾਣਗੇ। ਇਸ ਬੇਰਹਿਮ ਪਰਿਵਾਰ ਨੇ ਆਪਣੀ ਨੂੰਹ ਨੂੰ ਧੀ ਪੈਦਾ ਕਰਨ ਕਾਰਨ ਕਮਰੇ 'ਚ ਬੰਦ ਕਰੀ ਰੱਖਿਆ ਅਤੇ ਖਾਣ ਲਈ ਰੋਟੀ ਅਤੇ ਪੀਣ ਲਈ ਪਾਣੀ ਤੱਕ ਨਾ ਦਿੱਤਾ।
ਜਾਣਕਾਰੀ ਮੁਤਾਬਕ ਬੀ. ਜੇ. ਐੱਸ. ਦੇ ਰਹਿਣ ਵਾਲੇ ਮੋਹਨ ਸਿੰਘ ਨੇ ਆਪਣੀ ਬੇਟੀ ਭੰਵਰ ਕੰਸਰ ਦਾ ਵਿਆਹ 18 ਸਾਲ ਪਹਿਲਾਂ ਕਮਲ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਭੰਵਰ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਲੱਗੇ। ਇਸ ਤੋਂ ਬਾਅਦ ਧੀਆਂ ਨੂੰ ਜਨਮ ਦੇਣ ਕਾਰਨ ਉਸ ਨੂੰ ਇਕ ਕਮਰੇ 'ਚ ਬੰਦ ਰੱਖਿਆ ਗਿਆ ਅਤੇ ਉਸ ਦਾ ਰੋਟੀ-ਪਾਣੀ ਵੀ ਬੰਦ ਕਰ ਦਿੱਤਾ ਗਿਆ।
ਸਮਾਜ ਦੇ ਡਰ ਕਾਰਨ 15 ਸਾਲਾਂ ਤੱਕ ਪਿਤਾ ਨੇ ਆਪਣੀ ਧੀ ਦੀ ਆਵਾਜ਼ ਨੂੰ ਦਬਾਈ ਰੱਖਿਆ ਪਰ ਅਖੀਰ ਜਦੋਂ ਧੀ ਮਰਨ ਕੰਢੇ ਪਹੁੰਚ ਗਈ ਤਾਂ ਉਸ ਦੇ ਭਰਾ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ। ਭੰਵਰ ਦਾ ਭਰਾ ਅਤੇ ਪਿਤਾ ਉਸ ਨੂੰ ਪੁਲਸ ਥਾਣੇ ਲੈ ਗਏ ਅਤੇ ਮਾਮਲਾ ਦਰਜ ਕਰਾਇਆ। ਫਿਲਹਾਲ ਪੀੜਤਾ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
'ਦਿ ਗ੍ਰੇਟ ਖਲੀ' ਦੀ ਇਕ ਝਲਕ ਪਾਉਣ ਲਈ ਕਮਲੇ ਹੋਏ ਵਿਦਿਆਰਥੀ (ਦੇਖੋ ਤਸਵੀਰਾਂ)
NEXT STORY