ਨਵੀਂ ਦਿੱਲੀ- ਇਕ ਅਪ੍ਰੈਲ ਦੀ ਤਰੀਕ ਨੂੰ 'ਮੂਰਖ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ ਪਰ ਦਿੱਲੀ ਦੀਆਂ ਸੜਕਾਂ 'ਤੇ ਪੋਸਟਰ ਲਗਾ ਕੇ ਭਗਤ ਸਿੰਘ ਕ੍ਰਾਂਤੀ ਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਪੋਸਟਰ ਰਾਹੀਂ ਕ੍ਰਾਂਤੀ ਸੈਨਾ ਨੇ ਇਕ ਅਪ੍ਰੈਲ ਨੂੰ 'ਕੇਜਰੀਵਾਲ ਦਿਵਸ' ਦੱਸਿਆ ਹੈ। ਮੰਗਲਵਾਰ ਦੇਰ ਰਾਤ ਲਗਾਏ ਗਏ ਇਨ੍ਹਾਂ ਪੋਸਟਰਾਂ 'ਚ ਅਰਵਿੰਦ ਕੇਜਰੀਵਾਲ ਦੀ ਇਕ ਤਸਵੀਰ ਵੀ ਹੈ। ਜਿਸ ਨਾਲ ਲਿਖਿਆ ਗਿਆ ਹੈ,''ਆਪ ਸਾਰੇ ਦਿੱਲੀ ਵਾਸੀਆਂ ਨੂੰ ਇਕ ਅਪ੍ਰੈਲ ਕੇਜਰੀਵਾਲ ਦਿਵਸ ਦੀ ਹਾਰਦਿਕ ਵਧਾਈ।'' ਪੋਸਟਰ 'ਚ ਕੇਜਰੀਵਾਲ ਦੀ ਜੋ ਤਸਵੀਰ ਹੈ, ਉਸ 'ਚ ਉਹ ਰਾਜਘਾਟ 'ਤੇ ਬੈਠੇ ਹਨ। ਇਹ ਤਸਵੀਰ ਉਸ ਦਿਨ ਦੀ ਹੈ, ਜਦੋਂ ਇਕ ਰੈਲੀ ਦੌਰਾਨ ਕੇਜਰੀਵਾਲ ਨੂੰ ਦਿੱਲੀ 'ਚ ਥੱਪੜ ਮਾਰਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਉਹ ਰਾਜਘਾਟ 'ਤੇ ਜਾ ਕੇ ਮੌਨ ਬੈਠੇ ਸਨ।
ਜ਼ਿਕਰਯੋਗ ਹੈ ਕਿ ਭਗਤ ਸਿੰਘ ਕ੍ਰਾਂਤੀ ਸੈਨਾ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ 'ਤੇ ਇਹ ਪਹਿਲਾ ਹਮਲਾ ਨਹੀਂ ਹੈ। ਇਸ ਤੋਂ ਪਹਿਲਾਂ ਕਸ਼ਮੀਰ ਮੁੱਦੇ 'ਤੇ ਪ੍ਰਸ਼ਾਂਤ ਭੂਸ਼ਣ ਨੇ ਜਨਮਤ ਸੰਗ੍ਰਹਿ ਸੰਬੰਧੀ ਬਿਆਨ 'ਤੇ ਜਿਸ ਵਿਅਕਤੀ ਨੇ ਭੂਸ਼ਣ ਦੇ ਦਫਤਰ 'ਚ ਆ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ, ਉਹ ਵੀ ਭਗਤ ਸਿੰਘ ਕ੍ਰਾਂਤੀ ਸੈਨਾ ਨਾਲ ਹੀ ਸੰਬੰਧ ਰੱਖਦਾ ਹੈ।
ਭੈਣ ਨਾਲ ਸਕੇ ਭਰਾਵਾਂ ਨੇ ਹੀ ਕੀਤਾ ਰੇਪ, 2 ਵਾਰ ਹੋਈ ਗਰਭਵਤੀ
NEXT STORY