ਮੁਰਾਦਾਬਾਦ- ਆਪਣੀ ਹੀ ਕੋਚਿੰਗ 'ਚ ਪੜ੍ਹਨ ਵਾਲੀ ਵਿਦਿਆਰਥਣ ਨਾਲ ਪ੍ਰੇਮ ਪ੍ਰਸੰਗ ਨੂੰ ਵਿਆਹ ਤੱਕ ਲਿਜਾਉਣ 'ਚ ਅਸਫਲ ਕੋਚਿੰਗ ਸੰਚਾਲਕ ਨੇ ਵਿਦਿਆਰਥਣ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਠਾਕੁਰਦੁਆਰਾ ਕੋਤਵਾਲੀ ਖੇਤਰ ਦੇ ਪਿੰਡ ਰਾਮਪੁਰ ਘੋਘਰ ਦੀ ਹੈ। ਅਧਿਆਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਵਿਦਿਆਰਥਣ ਨੂੰ ਨਾਜ਼ੁਕ ਹਾਲਤ 'ਚ ਕਾਸ਼ੀਪੁਰ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਵਿਦਿਆਰਥਣ ਦੀ ਪਿੱਠ 'ਚ ਗੋਲੀ ਲੱਗੀ ਹੈ, ਜਿਸ ਤੋਂ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਜਾਨ ਬਚਾ ਕੇ ਦੌੜਨ ਦੀ ਕੋਸ਼ਿਸ਼ ਕੀਤੀ ਹੋਵੇਗੀ। ਘਟਨਾ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਵਿਦਿਆਰਥਣ ਯੂਪੀ ਪੁਲਸ ਦੀ ਸਿਪਾਹੀ ਭਰਤੀ ਪ੍ਰੀਖਿਆ ਪਾਸ ਕਰ ਚੁੱਕੀ ਸੀ ਅਤੇ ਬੁੱਧਵਾਰ ਨੂੰ ਮੈਡੀਕਲ ਤੋਂ ਬਾਅਦ 6 ਅਪ੍ਰੈਲ ਨੂੰ ਉਸ ਨੂੰ ਸ਼ਾਮਲ ਕਰਨਾ ਸੀ। ਉਤਰਾਖੰਡ ਬਾਰਡਰ ਕੋਲ ਸਥਿਤ ਪਿੰਡ ਰਾਮਪੁਰ ਘੋਘਰ ਵਾਸੀ ਤੇਜ਼ਪਾਲ ਸਿੰਘ ਸੈਨੀ ਸੁਰਜਨਨਗਰ 'ਚ ਇਕ ਕੋਚਿੰਗ ਸੈਂਟਰ ਚਲਾਉਂਦਾ ਸੀ। ਇਸੇ ਪਿੰਡ ਦੀ ਵਿਦਿਆਰਥਣ ਉਸ ਦੇ ਕੋਚਿੰਗ ਸੈਂਟਰ ਪੜ੍ਹਨ ਜਾਂਦੀ ਸੀ।
ਇਸ ਦੌਰਾਨ ਤੇਜ਼ਪਾਲ ਦੇ ਵਿਦਿਆਰਥਣ ਨਾਲ ਪ੍ਰੇਮ ਪ੍ਰਸੰਗ ਸ਼ੁਰੂ ਹੋ ਗਏ। ਇਸ ਦੌਰਾਨ ਵਿਦਿਆਰਥਣ ਦੀ ਚੋਣ ਯੂਪੀ ਪੁਲਸ 'ਚ ਕਾਂਸਟੇਬਲ ਲਈ ਹੋ ਗਿਆ। ਪੁਲਸ ਅਨੁਸਾਰ ਅਧਿਆਪਕ ਨਹੀਂ ਚਾਹੁੰਦਾ ਸੀ ਕਿ ਵਿਦਿਆਰਥਣ ਨੌਕਰੀ 'ਚ ਸ਼ਾਮਲ ਹੋਵੇ। ਨੌਕਰੀ ਮਿਲਣ ਤੋਂ ਬਾਅਦ ਵਿਦਿਆਰਥਣ ਨੇ ਵੀ ਅਧਿਆਪਕ ਤੋਂ ਨਜ਼ਰਾਂ ਫੇਰ ਲਈਆਂ ਸਨ। ਮੰਗਲਵਾਰ ਨੂੰ ਕੋਚਿੰਗ ਖਤਮ ਕਰਨ ਤੋਂ ਬਾਅਦ ਦੁਪਹਿਰ 2 ਵਜੇ ਜਦੋਂ ਵਿਦਿਆਰਥਣ ਸਹੇਲੀ ਨਾਲ ਪਿੰਡ ਵਾਪਸ ਆ ਰਹੀ ਸੀ ਤਾਂ ਰਸਤੇ 'ਚ ਅਧਿਆਪਕ ਨੇ ਉਸ ਨੂੰ ਗੋਲੀ ਮਾਰ ਦਿੱਤੀ। ਬਾਅਦ 'ਚ ਖੁਦ ਨੂੰ ਗੋਲੀ ਮਾਰ ਲਈ।
ਦਿੱਲੀ 'ਚ ਲੱਗੇ ਕੇਜਰੀਵਾਲ 'ਤੇ ਅਪ੍ਰੈਲ ਫੂਲ ਪੋਸਟਰ
NEXT STORY