ਅੱਜ ਹਰ ਇਨਸਾਨ ਸੁੰਦਰ ਦਿਸਣ ਲਈ ਆਪਣੇ ਸਰੀਰ ਨੂੰ ਪਤਲਾ ਅਤੇ ਚੁਸਤ ਰੱਖਣਾ ਚਾਹੁੰਦਾ ਹੈ। ਫਿਰ ਜੇ ਕੋਈ ਮੋਟਾਪੇ ਦਾ ਸ਼ਿਕਾਰ ਹੋਵੇ ਤਾਂ ਉਸ ਨੂੰ ਕੁਝ ਜ਼ਿਆਦਾ ਹੀ ਮਿਹਨਤ ਕਰਨੀ ਪੈਂਦੀ ਹੈ। ਅਕਸਰ ਤੁਸੀਂ ਮੋਟਾਪਾ ਘਟਾਉਣ ਵਾਲੇ ਬਹੁਤ ਸਾਰੇ ਤਰੀਕੇ ਜਾਂ ਨੁਸਖੇ ਅਪਣਾ ਕੇ ਦੇਖੇ ਹੋਣਗੇ। ਅੱਜ ਦੱਸ ਰਹੇ ਹਾਂ ਇਕ ਸੌਖਾ ਜਿਹਾ ਤਰੀਕਾ। ਜੀ ਹਾਂ ਜੇਕਰ ਤੁਸੀਂ ਸਲਿੱਮ ਦਿਸਣਾ ਚਾਹੁੰਦੇ ਹੋ ਤਾਂ ਪਾਨ ਦੇ ਪੱਤਿਆਂ ਦਾ ਇਹ ਨੁਸਖਾ ਤੁਹਾਡੀ ਕਾਫੀ ਮਦਦ ਕਰ ਸਕਦਾ ਹੈ। ਆਯੁਰਵੇਦ 'ਚ ਪਾਨ ਦੇ ਪੱਤਿਆਂ ਨੂੰ ਭਾਰ ਘਟਾਉਣ ਪੱਖੋਂ ਫਾਇਦੇਮੰਦ ਮੰਨਿਆ ਗਿਆ ਹੈ। ਇੰਨਾ ਹੀ ਨਹੀਂ, ਇਸ ਦਾ ਅਸਰ ਅੱਠ ਹਫਤਿਆਂ ਦੇ ਅੰਦਰ ਹੀ ਨਜ਼ਰ ਆਉਣ ਲੱਗਦਾ ਹੈ। ਇਨ੍ਹਾਂ 'ਚ ਮੌਜੂਦ ਤੱਤ ਪਾਚਨ ਸ਼ਕਤੀ ਠੀਕ ਰੱਖਦੇ ਹਨ, ਮੈਟਾਬਾਲਿਜ਼ਮ ਸਹੀ ਰੱਖਦੇ ਹਨ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ। ਇਸ ਦੇ ਸੇਵਨ ਨਾਲ ਫੈਟਸ ਵਧੇਰੇ ਬਰਨ ਹੁੰਦੀ ਹੈ, ਜਿਸ ਨਾਲ ਭਾਰ ਘਟਾਉਣਾ ਸੌਖਾ ਹੋ ਜਾਂਦਾ ਹੈ। ਇਹ ਮੰਨਿਆ ਗਿਆ ਹੈ ਕਿ ਪਾਨ ਦੇ ਪੱਤੇ ਸਰੀਰ 'ਚੋਂ ਵਾਧੂ ਅਤੇ ਜ਼ਹਿਰੀਲੇ ਤੱਤ ਬਾਹਰ ਕੱਢਣ 'ਚ ਸਹਾਇਕ ਹਨ, ਜੋ ਕਿ ਭਾਰ ਨੂੰ ਕੰਟਰੋਲ ਰੱਖਣ ਲਈ ਜ਼ਰੂਰੀ ਹੈ।
ਤਰੀਕਾ
1. ਪਾਨ ਦਾ ਇਕ ਹਰਾ ਪੱਤਾ ਲੈ ਕੇ ਇਸ 'ਚ ਕਾਲੀ ਮਿਰਚ ਦੇ 5 ਦਾਣੇ ਰੱਖ ਕੇ ਬੰਨ੍ਹ ਲਓ ਅਤੇ ਕਾਫੀ ਦੇਰ ਤੱਕ ਮੂੰਹ 'ਚ ਰੱਖੋ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਾਧਾਰਨ ਪਾਨ ਨੂੰ ਮੂੰਹ 'ਚ ਰੱਖਿਆ ਜਾਂਦਾ ਹੈ।
2. ਫਿਰ ਮੂੰਹ 'ਚ ਬਣਨ ਵਾਲੀ ਲਾਰ ਨੂੰ ਥੁੱਕਣ ਦੀ ਬਜਾਏ ਪੇਟ ਦੇ ਅੰਦਰ ਜਾਣ ਦਿਓ। ਇੰਝ ਰੋਜ਼ ਸਵੇਰੇ ਉੱਠਣ ਪਿੱਛੋਂ ਅੱਠ ਹਫਤਿਆਂ ਤੱਕ ਕਰੋ।
ਆਯੁਰਵੇਦ 'ਚ ਇਸ ਦਾ ਮਹੱਤਵ
ਆਯੁਰਵੇਦ 'ਚ ਇਸ ਵਿਧੀ ਨਾਲ ਪਾਚਨ ਸ਼ਕਤੀ ਠੀਕ ਰੱਖਣ ਅਤੇ ਟਾਕਸਿਨ ਦੂਰ ਕਰਨ ਦੀ ਗੱਲ ਕਹੀ ਗਈ ਹੈ। ਇਸ ਵਿਧੀ ਨਾਲ ਅੱਠ ਹਫਤਿਆਂ ਦੇ ਅੰਦਰ ਤੁਹਾਨੂੰ ਆਪਣੇ ਭਾਰ 'ਚ ਫਰਕ ਮਹਿਸੂਸ ਹੋਵੇਗਾ। ਧਿਆਨ ਰੱਖੋ ਕਿ ਇਸ ਦੇ ਲਈ ਪਾਨ ਦੇ ਸਿਰਫ ਹਰੇ ਪੱਤੇ ਹੀ ਵਰਤੇ ਜਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ 'ਚ ਹੀ ਔਸ਼ਧੀ ਗੁਣ ਹੁੰਦੇ ਹਨ। ਜੇਕਰ ਤੁਸੀਂ ਪੀਲੇ ਜਾਂ ਪੁਰਾਣੇ ਹੋ ਚੁੱਕੇ ਪੱਤਿਆਂ ਦਾ ਸੇਵਨ ਇਸ ਦੇ ਲਈ ਕਰੋਗੇ ਤਾਂ ਉਲਟਾ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਨ੍ਹਾਂ ਚੀਜ਼ਾਂ ਦਾ ਰੰਗ ਭਾਵੇਂ ਕਾਲਾ ਪਰ ਕੰਮ ਹਜ਼ਾਰਾਂ ਦੀ ਦਵਾਈ ਵਾਲਾ
NEXT STORY