ਸਿਹਤਮੰਦ ਰਹਿਣ ਲਈ ਆਪਣੇ ਭੋਜਨ 'ਚ ਅਜਿਹੇ ਖਾਧ ਪਦਾਰਥ ਸ਼ਾਮਲ ਕਰਨੇ ਚਾਹੀਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹੋਣ ਅਤੇ ਸਾਡੇ ਸਰੀਰ ਨੂੰ ਕਈ ਰੋਗਾਂ ਤੋਂ ਮੁਕਤੀ ਦਿਵਾਉਣ 'ਚ ਵੀ ਸਹਾਇਕ ਹੋਣ। ਅੱਜ ਅਸੀਂ ਕੁਝ ਅਜਿਹੀਆਂ ਹੀ ਚੀਜ਼ਾਂ ਬਾਰੇ ਗੱਲ ਕਰਾਂਗੇ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ 'ਚ ਕਾਫੀ ਫਾਇਦੇਮੰਦ ਸਿੱਧ ਹੁੰਦੀਆਂ ਹਨ।
ਕਾਲੀ ਮਿਰਚ
ਆਮ ਤੌਰ 'ਤੇ ਘਰਾਂ 'ਚ ਕਾਲੀ ਮਿਰਚ ਹੁੰਦੀ ਹੀ ਹੈ। ਔਸ਼ਧੀ ਗੁਣਾਂ ਨਾਲ ਭਰਪੂਰ ਕਾਲੀ ਮਿਰਚ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੀ ਹੈ। ਪੇਟ ਨਾਲ ਸੰਬੰਧਤ ਬਹੁਤ ਸਾਰੇ ਰੋਗਾਂ ਤੋਂ ਇਹ ਮੁਕਤੀ ਦਿਵਾਉਂਦੀ ਹੈ। ਇਸ 'ਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਅਜਿਹੇ ਐਂਟੀ ਆਕਸੀਡੈਂਟ ਤੱਤ ਪਾਏ ਜਾਂਦੇ ਹਨ, ਜੋ ਦੰਦਾਂ, ਮਸੂੜਿਆਂ ਦੀ ਸੋਜ, ਤਣਾਅ ਅਤੇ ਖਾਂਸੀ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ।
ਕਾਲੇ ਅੰਗੂਰ
ਇਨ੍ਹਾਂ 'ਚ ਵਿਟਾਮਿਨ-ਏ ਅਤੇ ਸੀ ਪਾਇਆ ਜਾਂਦਾ ਹੈ। ਕਾਲੇ ਅੰਗੂਰ ਦਾ ਰਸ ਗਰਮੀ ਦੂਰ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਹ ਤੁਹਾਡੀ ਯਾਦਸ਼ਕਤੀ ਨੂੰ ਵਧਾਉਂਦੈ। ਇਹ ਹਾਰਟ ਮਸਲਸ ਅਤੇ ਕੈਂਸਰ ਵਰਗੇ ਭਿਆਨਕ ਰੋਗਾਂ ਤੋਂ ਬਚਾਉਂਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ। ਇਸ ਦੇ ਗੁਣ ਬਹੁਤ ਜ਼ਿਆਦਾ ਹਨ। ਇਸੇ ਕਾਰਨ ਇਹ ਵਾਲਾਂ ਲਈ ਵਧੀਆ ਮੰਨਿਆ ਜਾਂਦੇ ਹਨ ਕਿਉਂਕਿ ਇਨ੍ਹਾਂ ਨਾਲ ਵਾਲ ਘੱਟ ਝੜਦੇ ਹਨ ਅਤੇ ਸਿਰ 'ਚ ਖੂਨ ਸੰਚਾਰ ਵਧਦਾ ਹੈ।
ਕਾਲੇ ਤਿਲ ਦੇ ਬੀਜ
ਕਾਲੇ ਤਿਲ ਦੇ ਬੀਜ ਸਾਡੇ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ, ਜਿਵੇਂ ਦਿਲ ਸੰਬੰਧੀ ਰੋਗ, ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ, ਸਿਰਦਰਦ ਅਤੇ ਸਾਹ ਸੰਬੰਧੀ ਰੋਗਾਂ ਤੋਂ ਛੁਟਕਾਰਾ ਦਿਵਾਉਣ 'ਚ ਸਹਾਇਕ ਹਨ।
ਜਾਮਣ
ਜਾਮਣ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਜਾਮਣ ਹੀ ਨਹੀਂ, ਇਸ ਦੇ ਪੱਤੇ ਵੀ ਕਾਫੀ ਕਮਾਲ ਦੇ ਹਨ, ਇਹ ਵੀ ਸਾਡੀ ਕਈ ਰੋਗਾਂ ਤੋਂ ਰੱਖਿਆ ਕਰਦੇ ਹਨ, ਜਿਵੇਂ ਸ਼ੂਗਰ, ਦਸਤ ਅਤੇ ਪੇਚਿਸ, ਜਿਗਰ ਸੰਬੰਧੀ ਰੋਗ, ਬਹੁਤ ਜ਼ਿਆਦਾ ਮੂਤਰ ਆਉਣ ਤੋਂ ਜਾਂ ਫੋੜੇ-ਫਿਨਸੀਆਂ ਤੋਂ ਰਾਹਤ ਮਿਲਦੀ ਹੈ।
ਕਾਲਾ ਸਿਰਕਾ
ਕਾਲਾ ਸਿਰਕਾ ਭੂਰੇ ਚੌਲਾਂ, ਕਣਕ ਅਤੇ ਜੌਂ ਨਾਲ ਤਿਆਰ ਕੀਤਾ ਜਾਂਦਾ ਹੈ, ਜੋ ਹਾਈਪਰਟੈਂਸ਼ਨ, ਕੋਲੈਸਟ੍ਰਾਲ ਨੂੰ ਕੰਟਰੋਲ ਅਤੇ ਸਰੀਰ 'ਚ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ।
ਡਾਰਕ ਚਾਕਲੇਟ
ਇਸ ਦਾ ਸੇਵਨ ਸਕਿੱਨ ਲਈ ਕਾਫੀ ਲਾਭਦਾਇਕ ਹੁੰਦਾ ਹੈ। ਜਿਨ੍ਹਾਂ ਔਰਤਾਂ ਦੀ ਚਮੜੀ ਖੁਸ਼ਕ ਹੁੰਦੀ ਹੈ, ਉਨ੍ਹਾਂ ਦੇ ਚਿਹਰੇ 'ਤੇ ਝੁਰੜੀਆਂ ਛੇਤੀ ਨਜ਼ਰ ਆਉਣ ਲੱਗਦੀਆਂ ਹਨ। ਇਸ ਲਈ ਡਾਰਕ ਚਾਕਲੇਟ ਦਾ ਸੇਵਨ ਕਰਨਾ ਲਾਭਦਾਇਕ ਸਿੱਧ ਹੁੰਦਾ ਹੈ, ਵਾਲਾਂ ਦਾ ਝੜਨਾ ਵੀ ਘੱਟ ਹੁੰਦਾ ਹੈ। ਦਿਲ ਸੰਬੰਧੀ ਬੀਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ। ਡਾਰਕ ਚਾਕਲੇਟ ਦਾ ਸੇਵਨ ਕਰਨ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ ਅਤੇ ਦਸਤ ਤੋਂ ਵੀ ਛੁਟਕਾਰਾ ਮਿਲਦਾ ਹੈ।
ਕਾਲੀ ਚਾਹ
ਇਸ ਚਾਹ 'ਚ ਪਾਇਆ ਜਾਣ ਵਾਲਾ ਪਾਲੀਫਿਨੋਲ ਹੋਰ ਕਿਸੇ ਵੀ ਐਂਟੀ ਆਕਸੀਡੈਂਟ ਵਾਂਗ ਸਰੀਰ ਦੇ ਸੈੱਲਜ਼ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ, ਇਸ ਦਾ ਸੇਵਨ ਕਰਨ ਨਾਲ ਫੇਫੜਿਆਂ, ਪੈਨਕ੍ਰਿਆਸ, ਪ੍ਰੋਸਟੇਟ ਅਤੇ ਕੋਲੋਨ ਕੈਂਸਰ ਦੀ ਸੰਭਾਵਨਾ ਘੱਟ ਹੁੰਦੀ ਹੈ।
ਸਹੇਜੋ ਅਤੇ ਸਜਾਓ ਰਸੋਈ ਕੁਝ ਇਸ ਤਰ੍ਹਾਂ
NEXT STORY