ਨਵੀਂ ਦਿੱਲੀ, (ਏਜੰਸੀ)- ਨਵੀਂ ਖੋਜ ਅਨੁਸਾਰ ਜੇ ਕਿਸੇ ਵਿਅਕਤੀ ’ਚ ਲੰਬੇ ਸਮੇਂ ਤਕ ਕੋਵਿਡ ਦੇ ਲੱਛਣ ਰਹਿੰਦੇ ਹਨ ਤਾਂ ਇਸ ਦਾ ਭਾਵ ਇਹ ਹੈ ਕਿ ਉਸ ਦੇ ਮੂੰਹ ਤੇ ਫੇਫੜਿਆਂ ’ਚ ਇਸ ਦੇ ਬੈਕਟੀਰੀਆ ਹੋ ਸਕਦੇ ਹਨ। ਖੋਜਕਰਤਾਵਾਂ ਅਨੁਸਾਰ ਫੇਫੜਿਆਂ ’ਚ ਰੋਗਾਣੂਆਂ ਦੀ ਬਣਤਰ ’ਚ ਫਰਕ ਸਾਹ ਦੇ ਲੱਛਣਾਂ ਦੇ ਨਾਲ-ਨਾਲ ਲੰਬੇ ਸਮੇਂ ਤਕ ਕੋਵਿਡ ਤੋਂ ਪ੍ਰਭਾਵਤ ਰਹੇ ਲੋਕਾਂ ’ਚ ਦਿਖਾਈ ਦੇਣ ਵਾਲੀਆਂ ਪਾਚਨ ਸਮੱਸਿਆਵਾਂ ਵੀ ਹਨ।
ਯੂਰਪੀਨ ਰੈਸਪੀਰੇਟਰੀ ਜਰਨਲ ’ਚ ਪ੍ਰਕਾਸ਼ਿਤ ਖੋਜਾਂ ਲੰਬੇ ਸਮੇਂ ਦੇ ਕੋਵਿਡ ਦੇ ਲੱਛਣਾਂ ਦੇ ਕਾਰਨਾਂ ਨੂੰ ਸਮਝਣ ਵਿੱਚ ਮਦਦ ਕਰ ਸਕਦੀਆਂ ਹਨ। ਇਸ ਸਥਿਤੀ ਲਈ ਉਹ ਨਵੇਂ ਇਲਾਜ ਲਈ ਰਾਹ ਪੱਧਰਾ ਕਰ ਸਕਦੀਆਂ ਹਨ। ਯੂ. ਕੇ. ਦੀ ਡੰਡੀ ਯੂਨੀਵਰਸਿਟੀ ਦੀ ਮੁੱਖ ਖੋਜਕਰਤਾ ਡੈਨੀਏਲਾ ਅਲਫੇਰੇਜ਼ ਡੀ ਲੀਮਾ ਹੈਡਲੀ ਨੇ ਕਿਹਾ ਕਿ ਮੁਢਲੇ ਅਧਿਐਨਾਂ ਨੇ ਲੰਬੇ ਸਮੇਂ ਤਕ ਕੋਵਿਡ ਦਾ ਸ਼ਿਕਾਰ ਰਹੇ ਲੋਕਾਂ ਦੀਆਂ ਅੰਤੜੀਆਂ ਦੇ ਮਾਈਕ੍ਰੋਬਾਇਓਮ ਵਿੱਚ ਕੁਝ ਤਬਦੀਲੀਆਂ ਦਿਖਾਈਆਂ ਹਨ। ਪਰ ਕਿਉਂਕਿ ਕੋਵਿਡ -19 ਫੇਫੜਿਆਂ ਦੀ ਬਿਮਾਰੀ ਹੈ, ਇਸ ਲਈ ਇਹ ਦੇਖਣਾ ਯੋਗ ਹੈ ਕਿ ਕੀ ਲੰਬੇ ਸਮੇਂ ਦੇ ਕੋਵਿਡ ਦੇ ਮਾਮਲਿਆਂ ’ਚ ਫੇਫੜਿਆਂ ਦਾ ਮਾਈਕ੍ਰੋਬਾਇਓਮ ਵੀ ਬਦਲਦਾ ਹੈ। ਅਧਿਐਨ ਮੁਤਾਬਕ ਪੂਰੀ ਦੁਨੀਆ ’ਚ ਲੱਖਾਂ ਲੋਕ ਅਜੇ ਵੀ ਲੰਬੇ ਸਮੇਂ ਦੇ ਕੋਵਿਡ ਦੇ ਲੱਛਣਾਂ ਤੋਂ ਪ੍ਰਭਾਵਿਤ ਹਨ। ਇਸ ਦੇ ਅਤੇ ਕਾਰਨ ਅਜੇ ਵੀ ਅਣਜਾਣ ਹਨ। ਇਹ ਬੀਮਾਰੀ ਸਰੀਰ ਦੇ ਬਹੁਤ ਸਾਰੇ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ।
ਪੰਜਾਬ ’ਚ ਬ੍ਰੈਸਟ ਕੈਂਸਰ ਦਾ ਕਹਿਰ! 100 'ਚੋਂ 60 ਔਰਤਾਂ ਪੀੜਤ, ਸਰੀਰ 'ਚ ਦਿਸਣ ਇਹ ਨਿਸ਼ਾਨ ਤਾਂ ਹੋ ਜਾਓ ਸਾਵਧਾਨ
NEXT STORY