ਸੁੱਕੇ ਮੇਵੇ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹਨ। ਬਦਾਮ, ਕਾਜੂ ਅਤੇ ਅਖਰੋਟ ਸਾਡੇ ਸਰੀਰ ਦੇ ਨਾਲ-ਨਾਲ ਦਿਮਾਗ ਲਈ ਵੀ ਬਹੁਤ ਲਾਭਦਾਇਕ ਹਨ। ਅੱਜ ਜ਼ਿਕਰ ਕਰਾਂਗੇ ਅਖਰੋਟ ਦੇ ਸਿਹਤ ਸੰਬੰਧੀ ਲਾਭਾਂ ਬਾਰੇ। ਇਹ ਨਾ ਸਿਰਫ ਕੋਲੈਸਟ੍ਰਾਲ ਘੱਟ ਕਰਨ ਅਤੇ ਭਾਰ 'ਤੇ ਕੰਟਰੋਲ ਕਰਨ 'ਚ ਸਹਾਇਕ ਹੈ, ਸਗੋਂ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ। ਡੇਲੀਮੇਲ ਵੈੱਬਸਾਈਟ 'ਤੇ ਪ੍ਰ੍ਰਕਾਸ਼ਿਤ ਇਕ ਤਾਜ਼ਾ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਮੇਂ ਤੋਂ ਪਹਿਲਾਂ ਵਾਲ ਸਫੇਦ ਹੋਣ ਅਤੇ ਸਿੱਕਰੀ ਵਰਗੀਆਂ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਅਖਰੋਟ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਖੋਜ 'ਚ ਨੈਸ਼ਨਲ ਹੇਅਰ ਅਵੇਅਰ ਕੈਂਪੇਨ ਦੇ ਮਾਹਿਰਾਂ ਨੇ ਆਪਣੇ ਅਧਿਐਨਾਂ ਦੇ ਅਧਾਰ 'ਤੇ ਇਹ ਦਾਅਵਾ ਕੀਤਾ ਹੈ।
ਹੇਅਰ ਐਕਸਪਰਟ ਡਾ. ਜੈਨ ਵੈਡਸਟਨ ਅਨੁਸਾਰ, ''ਅਖਰੋਟ ਵਿਟਾਮਿਨ ਅਤੇ ਮਿਨਰਲਸ ਦਾ ਵੱਡਾ ਸਰੋਤ ਹੈ ਅਤੇ ਇਸ ਦੀ ਇਸੇ ਖੂਬੀ ਕਾਰਨ ਅਸੀਂ ਆਪਣੇ ਕਲਾਈਂਟਸ ਦੇ ਇਲਾਜ 'ਚ ਇਸ ਦੀ ਵਰਤੋਂ ਕਰਦੇ ਹਾਂ।'' ਡਾ. ਵੈਡਸਟਨ ਅਨੁਸਾਰ ਅਖਰੋਟ 'ਚ ਮੈਲਾਨਿਨ ਨਾਮੀ ਤੱਤ ਹੈ, ਜੋ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੇਦ ਹੋਣ ਤੋਂ ਰੋਕਦਾ ਹੈ। ਇਸ 'ਚ ਵਿਟਾਮਿਨ ਈ ਅਤੇ ਬਾਇਓਟਿਨ ਨਾਮੀ ਤੱਤ ਹਨ, ਜੋ ਵਾਲਾਂ ਦੇ ਰੰਗ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ 'ਚ ਮਦਦ ਕਰਦੇ ਹਨ। ਸਰੀਰ 'ਚ ਕਾਪਰ ਦੀ ਕਮੀ ਕਾਰਨ ਵੀ ਵਾਲ ਸਮੇਂ ਤੋਂ ਪਹਿਲਾਂ ਸਫੇਦ ਹੋ ਜਾਂਦੇ ਹਨ। ਇਸ ਲਈ ਅਖਰੋਟ ਦਾ ਸੇਵਨ ਉਨ੍ਹਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਖੋਜਕਾਰਾਂ ਦਾ ਮੰਨਣੈ ਕਿ ਪਰਿਟੀਨ, ਵਿਟਾਮਿਨ ਈ ਅਤੇ ਮਿਨਰਲਸ ਆਦਿ ਪੋਸ਼ਕ ਤੱਤਾਂ ਦੀ ਬਹੁਤਾਤ ਵਾਲੇ ਇਸ ਮੇਵੇ ਦੇ ਸੇਵਨ ਨਾਲ ਚਮੜੀ ਅਤੇ ਵਾਲਾਂ ਨਾਲ ਸੰਬੰਧਤ ਸਾਰੀਆਂ ਸਮੱਸਿਆਵਾਂ ਦਾ ਇਲਾਜ ਸੰਭਵ ਹੋ ਸਕਿਆ ਹੈ।
ਜਾਣੋ ਤੁਹਾਨੂੰ ਕਿਵੇਂ ਸਲਿਮ ਬਣਾ ਸਕਦੈ ਪਾਨ ਪੱਤਾ
NEXT STORY