ਨਵੀਂ ਦਿੱਲੀ/ਰਾਊੜਕੇਲਾ/ਓਡਿਸ਼ਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਟੀਲ ਉਦਯੋਗ ਨੂੰ ਇਸਪਾਤ ਉਤਪਾਦਨ ਦੇ ਮਾਮਲੇ 'ਚ ਚੀਨ ਨੂੰ ਪਿੱਛੇ ਛੱਡਣ ਦਾ ਸੱਦਾ ਦਿੱਤਾ ਹੈ। ਮੋਦੀ ਨੇ ਬੁੱਧਵਾਰ ਨੂੰ ਭਾਰਤੀ ਇਸਪਾਤ ਲਿਮਟਿਡ (ਸੇਲ) ਦੇ ਰਾਊੜਕੇਲਾ ਸਥਿਤ ਇਸਪਾਤ ਪਲਾਂਟ ਵਿਚ 12 ਹਜ਼ਾਰ ਕਰੋੜ ਰੁਪਏ ਦੇ ਆਧੁਨੀਕੀਕਰਨ ਅਤੇ ਵਿਸਥਾਰ ਸਮਰੱਥਾ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਇਸਪਾਤ ਉਤਪਾਦਨ ਦੇ ਮਾਮਲੇ ਵਿਚ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਚੁੱਕੇ ਹਾਂ ਅਤੇ ਸਾਡਾ ਅਗਲਾ ਟੀਚਾ ਚੀਨ ਨੂੰ ਪਛਾੜਣ ਦਾ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ 'ਮੇਕ ਇਨ ਇੰਡੀਆ' ਪ੍ਰੋਗਰਾਮ ਇਸ ਵਿਚ ਬਹੁਤ ਮਦਦਗਾਰ ਹੋਵੇਗਾ। ਮੋਦੀ ਨੇ ਕਿਹਾ ਕਿ ਜਿਸ ਦੇਸ਼ ਦੀ 65 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੋਵੇ, ਉਸ ਨੂੰ ਕੋਈ ਵੀ ਟੀਚਾ ਹਾਸਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਇਸ ਮੌਕੇ ਓਡਿਸ਼ਾ ਦੇ ਰਾਜਪਾਲ ਐਸ.ਸੀ. ਜਮੀਰ, ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਕੇਂਦਰੀ ਇਸਪਾਤ ਅਤੇ ਖਾਣ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਮੰਤਰੀ ਜੁਏਲ ਉਰਾਂਵ, ਤੇਲ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਸੇਲ ਦੇ ਸੀ.ਐਮ.ਡੀ.ਸੀ.ਐਮ. ਵਰਮਾ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਵਿਸਥਾਰੀ ਕਰਨ ਤੋਂ ਬਾਅਦ ਇਸ ਪਲਾਂਟ ਦੀ ਸਮਰੱਥਾ 20 ਲੱਖ ਟਨ ਸਾਲਾਨਾ ਤੋਂ ਵੱਧ ਕੇ 45 ਲੱਖ ਟਨ ਹੋ ਗਈ ਹੈ।
ਏਸ਼ੀਆਈ ਸੰਕੇਤਾਂ ਦੇ ਕਾਰਨ ਕੱਚਾ ਤੇਲ ਵਾਅਦਾ ਕੀਮਤਾਂ 'ਚ 1.98 ਫੀਸਦੀ ਦੀ ਗਿਰਾਵਟ
NEXT STORY