ਵਾਸ਼ਿੰਗਟਨ— ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਹੈ ਅਤੇ ਇੱਥੇ ਆ ਕੇ ਕਈਆਂ ਦੇ ਸੁਪਨੇ ਪੂਰੇ ਹੁੰਦੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੇ ਸੁਪਨੇ ਇੱਥੇ ਆ ਕੇ ਪੈਰਾਂ ਹੇਠ ਮਧੋਲੇ ਜਾਂਦੇ ਹਨ ਤੇ ਦੁਬਾਰਾ ਕਦੇ ਉਹ ਲੋਕ ਸੁਪਨੇ ਦੇਖਣ ਦੀ ਹਿੰਮਤ ਨਹੀਂ ਕਰ ਪਾਉਂਦੇ।
ਹਰ ਸਾਲ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਲੋਕ ਅਮਰੀਕਾ ਜਾਣ ਦੀ ਤਾੜ ਵਿਚ ਰਹਿੰਦੇ ਹਨ ਤੇ ਇਸ ਤਾੜ ਵਿਚ ਕਈ ਵਾਰ ਉਹ ਗਲਤ ਏਜੰਟਾਂ ਦੇ ਹੱਥੇ ਵੀ ਚੜ੍ਹ ਜਾਂਦੇ ਹਨ ਅਤੇ ਆਪਣੀ ਜ਼ਿੰਦਗੀ ਤਬਾਹ ਕਰ ਬੈਠਦੇ ਹਨ।
ਫੋਟੋਗ੍ਰਾਫਰ ਨਿਕੋਲਾ ਓਕਿਨ ਨੇ ਇਕ ਫੋਟੋ ਸੀਰੀਜ਼ ਰਾਹੀਂ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਜਾਣ ਵਾਲੇ ਲੋਕਾਂ ਦਾ ਹਾਲ ਬਿਆਨ ਕੀਤਾ ਹੈ। ਇਨ੍ਹਾਂ ਲੋਕਾਂ ਨੂੰ ਫੜੇ ਜਾਣ 'ਤੇ ਕਈ ਤਸੀਹੇ ਝੱਲਣੇ ਪੈਂਦੇ ਹਨ। ਅਮਰੀਕਾ ਵਿਚ ਨਜਾਇਜ਼ ਢੰਗ ਨਾਲ ਐਂਟਰੀ ਕਰਨ 'ਤੇ 29 ਸਾਲ ਦੀ ਮੈਰਿਨਾ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਉਹ ਉੱਥੋਂ ਭੱਜਣ ਵਿਚ ਸਫਲ ਰਹੀ ਪਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਈ ਲੋਕਾਂ ਨੇ ਉਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਕਾਰਨ ਉਸ ਦਾ ਇਲਾਜ ਵੀ ਕਿਸੇ ਹਸਪਤਾਲ ਨੇ ਨਹੀਂ ਕੀਤਾ ਅਤੇ ਉਸ ਕਾਰਨ ਉਸ ਨੂੰ ਆਪਣਾ ਇਕ ਪੈਰ ਗੁਆਉਣਾ ਪਿਆ। ਕੁੜੀਆਂ ਨਹੀਂ ਪੁਰਸ਼ਾਂ ਨੂੰ ਵੀ ਅਮਰੀਕਾ ਵਿਚ ਕਈ ਤਰ੍ਹਾਂ ਦੇ ਤਸੀਹੇ ਝੱਲਣੇ ਪੈਂਦੇ ਹਨ। ਸਿਰਫ ਇਕ ਗਲਤੀ ਕਾਰਨ ਜਿਸ ਅਮਰੀਕਾ ਦਾ ਸੁਪਨਾ ਉਨ੍ਹਾਂ ਨੇ ਦੇਖਿਆ ਹੁੰਦਾ ਹੈ, ਉਹ ਚੂਰ-ਚੂਰ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਜੇ ਜਾਣਾ ਹੋਵੇ ਅਮਰੀਕਾ ਤਾਂ ਚੁਣਨਾ ਸਹੀ ਤਰੀਕਾ।
ਅੱਤਵਾਦੀਆਂ ਦੇ ਹੌਂਸਲੇ ਬੁਲੰਦ, ਜੇਲ੍ਹ ਤੋੜ ਕੇ ਬਾਹਰ ਕੱਢੇ 300 ਕੈਦੀ
NEXT STORY