ਮਨੀਲਾ- ਫਿਲੀਪੀਂਸ ਦੇ ਪੂਰਬੀ ਤੱਟੀ ਇਲਾਕਿਆਂ 'ਚ ਜ਼ਮੀਨ ਖਿਸਕਣ ਅਤੇ ਮਯਾਸਕ ਤੂਫਾਨ ਦੇ ਸ਼ੱਕ ਨੂੰ ਦੇਖਦੇ ਹੋਏ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਕਾਬਕ ਪੰਜਵੇਂ ਦਰਜੇ ਦੀ ਤੇਜ਼ ਗਤੀ ਵਾਲੇ ਮਯਾਸਕ ਤੂਫਾਨ ਅਤੇ ਚੌਥੇ ਦਰਜੇ ਵਾਲੇ ਤੂਫਾਨ ਦੀ ਸਮੁੰਦਰ 'ਚ ਗਤੀ ਕਮਜ਼ੋਰ ਹੋ ਗਈ ਹੈ ਪਰ ਆਉਣ ਵਾਲੇ ਸ਼ਨੀਵਾਰ ਜਾਂ ਐਤਵਾਰ ਇਸ ਦੇ ਇਥੇ ਦੇ ਪਹਾੜਾਂ ਨਾਲ ਟਕਰਾਉਣ ਤੋਂ ਬਾਅਦ ਇਸ ਦੀ ਗਤੀ ਤੇਜ਼ ਹੋਣ ਦਾ ਸ਼ੱਕ ਹੈ। ਪ੍ਰਸ਼ਾਸਨ ਨੂੰ ਵੀਰਵਾਰ ਤੋਂ ਸ਼ੁਰੂ ਹੋ ਰਹੇ ਇਸਟਰ ਤਿਉਹਾਰ ਨੂੰ ਲੈ ਕੇ ਇਥੇ ਛੁੱਟੀਆਂ ਬਿਤਾਉਣ ਆਏ ਵਿਦੇਸ਼ੀ ਅਤੇ ਦੇਸ਼ੀ ਨਾਗਰਿਕਾਂ ਨੂੰ ਲੈ ਕੇ ਚਿੰਤਾ ਹੈ। ਲੋਕਾਂ ਨੂੰ ਫਿਲੀਪਿੰਸ ਦੇ ਪੂਰਬੀ ਤੱਟਵਰਤੀ ਇਲਾਕਿਆਂ 'ਤ ਖਾਸ ਕਰਕੇ ਲੁਜੋਨ 'ਚ ਜਾਨ ਬਚਾਉਣ ਦੀ ਸਲਾਹ ਦਿੱਤੀ ਗਈ ਹੈ।
ਇਸ ਤੂਫਾਨ ਦੇ ਅਗਲੇ 72 ਘੰਟਿਆਂ 'ਚ ਪੂਰਬੀ ਤੱਟ 'ਤੇ ਪਹੁੰਚਣ ਦਾ ਸ਼ੱਕ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਇਸਪਰਾਂਜਾ ਕਯਾਨਨ ਨੇ ਕਿਹਾ ਹੈ ਕਿ ਸਾਨੂੰ ਉਮੀਦ ਹੈ ਕਿ ਇਹ ਤੂਫਾਨ ਇਥੇ ਆਉਂਦੇ-ਆਉਂਦੇ ਆਂਧੀ 'ਤ ਬਦਲ ਜਾਵੇਗਾ।
ਮੈਲਬੌਰਨ ਵਿੱਚ ਵਿਸਾਖੀ ਮੇਲਾ 12 ਅਪ੍ਰੈਲ ਨੂੰ
NEXT STORY