ਮੈਲਬੌਰਨ (ਮਨਦੀਪ ਸਿੰਘ ਸੈਣੀ)- ਪੰਜਾਬੀ ਸਭਿਆਚਾਰਕ ਕੇਂਦਰ ਮੈਲਬੌਰਨ ਅਤੇ ਖਾਲਸਾ ਲਾਇਨਜ਼ ਸਪੋਰਟਸ ਕਲੱਬ ਵਲੋਂ 12 ਅਪ੍ਰੈਲ ਐਤਵਾਰ ਨੂੰ ਮੈਲਬੌਰਨ ਦੇ ਏਪਿੰਗ ਇਲਾਕੇ 'ਚ ਵਿਸਾਖੀ ਮੇਲਾ ਮਨਾਇਆ ਜਾ ਰਿਹਾ ਹੈ। ਇਸ ਮੇਲੇ 'ਚ ਗਿੱਧਾ, ਭੰਗੜਾ, ਮਲਵਈ ਗਿੱਧਾ, ਕਵੀਸ਼ਰੀ, ਪੰਜਾਬ ਗੀਤ ਸੰਗੀਤ ਤੇ ਬੱਚਿਆਂ ਦਾ ਡਾਂਸ ਮੁੱਖ ਆਕਰਸ਼ਣ ਹੋਣਗੇ।ਮੇਲਾ ਪ੍ਰਬੰਧਕ ਅਮਿੰਦਰ ਧਾਮੀ, ਸੰਦੀਪ ਕਾਹਲੋਂ ਤੇ ਜਗਦੀਪ ਨੇ ਦੱਸਿਆ ਕਿ ਮੇਲਾ ਪੂਰੀ ਤਰ੍ਹਾਂ ਪਰਿਵਾਰਕ ਹੋਵੇਗਾ ਤੇ ਦਰਸ਼ਕਾਂ ਲਈ ਦਾਖਲਾ ਮੁਫਤ ਹੈ। ਪ੍ਰਬੰਧਕਾਂ ਨੇ ਸਮੂਹ ਪੰਜਾਬੀਆਂ ਨੂੰ ਇਸ ਮੇਲੇ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਅੰਮ੍ਰਿਤ ਕਾਹਲੋਂ ਨੇ ਜਰਮਨ ਕਰਾਟੇ ਟੀਮ ਨੂੰ ਕਾਂਸੀ ਦਾ ਤਗਮਾਂ
NEXT STORY