ਲੰਡਨ— ਇਸ ਵਿਅਕਤੀ ਨੂੰ ਕਿਸਮਤ ਦਾ ਧਨੀ ਨਾ ਕਹੀਏ ਤਾਂ ਕੀ ਕਹੀਏ। ਬ੍ਰਿਟੇਨ ਦੇ ਇਸ ਡਰਾਈਵਰ ਡੇਵਿਡ ਅਤੇ ਉਸ ਦੀ ਪਤਨੀ ਨੇ 2015 ਦੇ 'ਯੂਰੋ ਮਿਲੀਅਨਜ਼ ਲਾਟਰੀ' ਜਿੱਤੀ ਹੈ। ਦਿਲਚਸਪ ਗੱਲ ਇਹ ਹੈ ਕਿ ਡੇਵਿਡ ਅਤੇ ਕੈਥਲੀਨ ਦੋ ਸਾਲ ਪਹਿਲਾਂ ਵੀ ਕਰੋੜਾਂ ਦੀ ਯਾਤਰੀ ਜਿੱਤ ਚੁੱਕੇ ਸਨ। ਲਾਟਰੀ ਦੀ ਸੰਚਾਲਕ ਕੈਮੇਲਟ ਨੇ ਕਿਹਾ ਕਿ ਦੋ ਸਾਲ ਵਿਚ ਦੋ ਵਾਰ ਲਾਟਰੀ ਜਿੱਤਣ ਦਾ ਮੌਕਾ 283 ਅਰਬ ਵਿਚ ਇਕ ਵਾਰ ਹੀ ਆਉਂਦਾ ਹੈ ਪਰ ਇਸ ਮਾਮਲੇ ਵਿਚ ਡੇਵਿਡ ਬਹੁਤ ਹੀ ਕਿਸਮਤ ਵਾਲੇ ਹਨ।
ਡੇਵਿਡ ਅਤੇ ਕੈਥਲੀਨ ਸਕਨਥਰੋਪ ਸ਼ਹਿਰ ਦੇ ਰਹਿਣ ਵਾਲੇ ਹਨ। ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਹ ਲਾਟਰੀ ਜਿੱਤੀ। ਬੁੱਧਵਾਰ ਨੂੰ ਉਨ੍ਹਾਂ ਨੂੰ ਇਕ ਬ੍ਰੈਂਡ ਨਿਊ ਜੈਗੁਆਰ ਕਾਰ ਦਿੱਤੀ ਗਈ। ਡੇਵਿਡ ਨੇ ਕਿਹਾ ਕਿ 2013 ਵਿਚ 9.5 ਕਰੋੜ ਰੁਪਏ ਜਿੱਤਣ ਦੇ ਬਾਵਜੂਦ ਫਿਰ ਤੋਂ ਲਾਟਰੀ ਦੀ ਟਿਕਟ ਖਰੀਦਣ ਸਮੇਂ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਉਹ ਹੀ ਇਸ ਵਾਰ ਵੀ ਜਿੱਤਣਗੇ। ਇਹ ਜੋੜਾ ਕਰੋੜਾਂ ਦੀਆਂ ਲਾਟਰੀਆਂ ਜਿੱਤਣ ਤੋਂ ਬਾਅਦ ਵੀ ਲਿੰਕਨਸ਼ਾਇਰ ਦੇ ਛੋਟੇ ਜਿਹੇ ਘਰ ਵਿਚ ਰਹਿ ਰਿਹਾ ਹੈ।
ਯੂਰੋ ਮਿਲੀਅਨਜ਼ ਲਾਟਰੀ 2004 ਵਿਚ ਸ਼ੁਰੂ ਕੀਤੀ ਗਈ ਸੀ। ਫਿਲਹਾਲ ਇਹ ਲਾਟਰੀ ਪੱਛਮੀ ਯੂਰਪ ਦੇ 9 ਦੇਸ਼ਾਂ ਵਿਚ ਖੋਲ੍ਹੀ ਜਾਂਦੀ ਹੈ। ਯੂਰੋ ਮਿਲੀਅਨਜ਼ ਲਾਟਰੀ ਇਨ੍ਹਾਂ ਦੇਸ਼ਾਂ ਦੀ ਨੈਸ਼ਨਲ ਲਾਟਰੀ ਦੇ ਨਾਲ ਸੰਯੁਕਤ ਉੁਪਕ੍ਰਮ ਦੇ ਰੂਪ ਨਾਲ 2004 ਵਿਚ ਇਸ ਦਾ ਸੰਚਾਲਨ ਕਰ ਰਹੀ ਹੈ।
ਫਿਲੀਪੀਂਸ 'ਚ ਤੂਫਾਨ ਦੀ ਚਿਤਾਵਨੀ
NEXT STORY