ਮੁੰਬਈ- ਜਲ ਸ਼ੁੱਧੀਕਰਨ ਉਪਕਰਨਾਂ ਦੇ ਬਾਜ਼ਾਰ 'ਚ ਮਸ਼ਹੂਰ ਕੰਪਨੀ ਯੂਰੇਕਾ ਫੋਬਰਸ ਨੇ ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੈਨੇ ਅਤੇ ਉਸ ਦੇ ਪਤੀ ਸ਼੍ਰੀਰਾਮ ਨੈਨੇ ਨੂੰ 5 ਸਾਲ ਲਈ ਐਕਵਾਗਾਰਡ ਦੇ ਅੰਬੈਸਡਰ ਨਿਯੁਕਤ ਕੀਤਾ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਮਾਧੁਰੀ ਅਤੇ ਉਸ ਦੇ ਪਤੀ ਇਕੱਠੇ ਟੀ. ਵੀ. ਵਿਗਿਆਪਨ 'ਚ ਨਜ਼ਰ ਆਉਣਗੇ। ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਇਸ ਵਿਗਿਆਪਨ 'ਚ ਦੋਵੇਂ ਸਾਫ ਪਾਣੀ ਦੀ ਮਹੱਤਤਾ ਬਾਰੇ ਦੱਸਣਗੇ। ਇਹ ਵਿਗਿਆਪਨ ਜਲਦੀ ਹੀ ਸਾਰੇ ਮੀਡੀਆ ਚੈਨਲਾਂ ਅਤੇ ਮੰਚਾਂ 'ਤੇ ਲਾਂਚ ਹੋ ਜਾਵੇਗਾ। ਇਸ ਵਿਗਿਆਪਨ ਦਾ ਪੂਰਾ ਬਜਟ 100 ਕਰੋੜ ਰੁਪਏ ਦਾ ਹੈ, ਜਿਸ ਦੀ ਯੋਜਨਾ ਵਿਗਿਆਪਨ ਕੰਪਨੀ ਟ੍ਰਿਟਨ ਕਮਿਊਨਿਕੇਸ਼ਨ ਨੇ ਬਣਾਈ ਹੈ।
ਫਿਲਮ 'ਅਨਇੰਡੀਅਨ' 'ਚ ਠੁਮਕੇ ਲਗਾਉਂਦੇ ਨਜ਼ਰ ਆਏ ਬ੍ਰੈਟ ਲੀ (ਵੀਡੀਓ)
NEXT STORY