ਮੁੰਬਈ- ਆਸਟ੍ਰੇਲੀਆ ਦੇ ਰਹਿ ਚੁੱਕੇ ਕ੍ਰਿਕਟਰ ਬ੍ਰੈਟ ਲੀ ਆਪਣੀ ਪਹਿਲੀ ਫਿਲਮ 'ਅਨਇੰਡੀਅਨ' 'ਚ ਅਦਾਕਾਰੀ ਦਾ ਜਲਵਾ ਦਿਖਾਉਂਦੇ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਦੇ ਉਲਟ ਭਾਰਤੀ ਅਭਿਨੇਤਰੀ ਤਨੀਸ਼ਠਾ ਚੈਟਰਜੀ ਹੋਵੇਗੀ। ਮਿਕਸ ਕਲਚਰ 'ਤੇ ਅਧਾਰਿਤ ਇਹ ਕਾਮੇਡੀ ਫਿਲਮ ਨਵੀਂ ਪ੍ਰੋਡਕਸ਼ਨ ਕੰਪਨੀ 'ਆਸਟ੍ਰੇਲੀਆ ਇੰਡੀਆ ਫੰਡ' ਦੀ ਪਹਿਲੀ ਫਿਲਮ ਹੈ।
ਇਹ ਫਿਲਮ ਭਾਰਤੀ ਪਰਵਾਸੀ ਦੀਆਂ ਜਟਲੀਤਾਵਾਂ 'ਤੇ ਫੋਕਸ ਕਰਦੇ ਹੋਏ ਉਨ੍ਹਾਂ ਨੂੰ ਦੂਜੇ ਸੱਭਿਆਚਾਰ ਤੋਂ ਵੱਖਰਾ ਕਰਦੀ ਦਿਖਾਈ ਦਿੰਦੀ ਹੈ। ਫਿਲਮ 'ਅਨਇੰਡੀਅਨ' 'ਚ ਕ੍ਰਿਕਟਰ ਬ੍ਰੈਟ ਲੀ ਭਾਰਤੀ ਪੌਸ਼ਾਕ 'ਚ ਦਿਖਾਈ ਦੇਣਗੇ। ਫਿਲਮ 'ਚ ਉਹ ਡਰਾਮੈਟਿਕ ਅਤੇ ਲਾਜ਼ਰ ਦੇਣ ਲਾਈਫ ਡਾਂਸ ਸੀਨ 'ਚ ਨਜ਼ਰ ਆਉਂਦੇ ਹਨ। ਫਿਲਮ ਦੇ ਪ੍ਰੋਡੀਊਸਰ ਅਤੇ ਨਿਰਦੇਸ਼ਕ ਅਨੁਪਮ ਖੇਰ ਨੇ ਦੱਸਿਆ, ''ਅਸੀਂ ਭਾਰਤੀ ਲੋਕ ਸੰਗੀਤਕਾਰ ਸਲੀਮ ਸੁਲੇਮਾਨ ਵੱਲੋਂ ਕੰਪੋਜ਼ ਕੀਤੇ ਗਏ ਇਸ ਬਾਲੀਵੁੱਡ ਸਟਾਇਲ ਡਾਂਸ ਲਈ ਕਾਫੀ ਉਤੇਜਿਤ ਸਨ। ਬ੍ਰੈਟ ਲੀ ਨੇ ਵਿਸ਼ਵ ਕੱਪ ਭਾਰਤ-ਆਸਟ੍ਰੇਲੀਆ ਦੇ ਮੁਕਾਬਲੇ ਤੋਂ ਇਕ ਹਫਤੇ ਪਹਿਲਾਂ ਕਾਂਮੇਟਰੀ ਲਈ ਸਮਾਂ ਕੱਢਿਆ ਤੇ ਇਸ ਡਾਂਸ ਨੂੰ ਪੂਰਾ ਕੀਤਾ।
ਓ ਤੇਰੀ ਗੱਡੀ 'ਚ ਕਰੀਨਾ ਨੇ ਅਕਸ਼ੈ ਨਾਲ ਕੀਤਾ ਜ਼ਬਰਦਸਤ ਰੋਮਾਂਸ (ਵੀਡੀਓ)
NEXT STORY