ਨਵੀਂ ਦਿੱਲੀ- ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਫਿਲਮ ਜਜ਼ਬਾ ਨਾਲ ਵੱਡੇ ਪਰਦੇ 'ਤੇ ਮੁੜ ਵਾਪਸੀ ਕਰਨ ਜਾ ਰਹੀ ਹੈ। ਇਸ ਫਿਲਮ 'ਚ ਐਸ਼ ਕਾਫੀ ਲੰਮੇ ਸਮੇਂ ਬਾਅਦ ਨਜ਼ਰ ਆਵੇਗੀ। ਸੰਜੇ ਨੇ ਐਸ਼ਵਰਿਆ ਦੇ ਡਾਇਲਾਗਸ ਨੂੰ ਲੈ ਕੇ ਵੀ ਖਾਸ ਤਿਆਰੀ ਕੀਤੀ ਹੈ। ਐਸ਼ਵਰਿਆ ਫਿਲਮ 'ਚ ਕਾਫੀ ਦਮਦਾਰ ਤੇ ਮਜ਼ਬੂਤ ਡਾਇਲਾਗਸ ਬੋਲਦੀ ਨਜ਼ਰ ਆਵੇਗੀ। ਖਬਰ ਮੁਤਾਬਕ ਡਾਇਰੈਕਟਰ ਸੰਜੇ ਚਾਹੁੰਦੇ ਹਨ ਕਿ ਐਸ਼ਵਰਿਆ ਫਿਲਮ 'ਚ ਅਜਿਹੇ ਡਾਇਲਾਗਸ ਬੋਲੇ, ਜਿਹੜੇ ਦਰਸ਼ਕਾਂ ਨੂੰ ਹੈਰਾਨ ਕਰ ਦੇਣ।
ਇਸ ਲਈ ਉਨ੍ਹਾਂ ਨੇ ਆਪਣੀ ਰਾਈਟਿੰਗ ਟੀਮ ਨੂੰ ਸਖਤ ਹਿਦਾਇਤਾਂ ਦਿੱਤੀਆਂ ਹਨ ਕਿ ਉਹ ਸਖਤ ਤੇ ਤਾਬੜਤੋੜ ਡਾਇਲਾਗਸ ਲਿਖਣ ਤਾਂ ਕਿ ਐਸ਼ਵਰਿਆ ਆਪਣੇ ਕਿਰਦਾਰ 'ਚ ਹੋਰ ਦ੍ਰਿੜ੍ਹ ਨਜ਼ਰ ਆਵੇ। ਜਜ਼ਬਾ ਵਿਚ ਐਸ਼ਵਰਿਆ ਤੋਂ ਇਲਾਵਾ ਇਰਫਾਨ ਖਾਨ, ਅਨੁਪਮ ਖੇਰ, ਅਤੁਲ ਕੁਲਕਰਨੀ, ਚੰਦਨ ਰਾਏ ਸਾਨਿਆਲ ਤੇ ਸ਼ਬਾਨਾ ਆਜ਼ਮੀ ਵੀ ਨਜ਼ਰ ਆਵੇਗੀ। ਫਿਲਮ ਇਸੇ ਸਾਲ 9 ਅਕਤੂਬਰ ਨੂੰ ਰਿਲੀਜ਼ ਹੋਵੇਗੀ।
...ਤਾਂ ਇਸ ਕਾਮੇਡੀਅਨ ਦੇ ਫੈਨ ਹਨ ਆਮਿਰ (ਦੇਖੋ ਤਸਵੀਰਾਂ)
NEXT STORY