ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਵਿਚ ਚੱਲ ਰਹੀ ਲੜਾਈ 'ਤੇ ਭਾਜਪਾ ਦੀ ਨੇਤਾ ਕਿਰਨ ਬੇਦੀ ਨੇ ਕਿਹਾ ਹੈ ਕਿ ਦਿੱਲੀ ਦੇ ਵੋਟਰਾਂ ਨੂੰ ਜ਼ਰੂਰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੋਵੇਗਾ। ਆਪ ਦੇ ਬਾਗੀ ਨੇਤਾ ਪ੍ਰਸ਼ਾਂਤ ਭੂਸ਼ਣ ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੇ ਖੁਲ੍ਹੇ ਪੱਤਰ ਦਾ ਸਮਰਥਨ ਕਰਦੇ ਹੋਏ ਬੇਦੀ ਨੇ ਕਿਹਾ ਕਿ ਤਾਜ਼ਾ ਘਟਨਾਵਾਂ ਇਸ ਗੱਲ ਦਾ ਨਤੀਜਾ ਹਨ ਕਿ ਉਹ ਸ਼ੁਰੂਆਤ 'ਚ ਹੀ ਇਸ ਗੁਟ ਤੋਂ ਕਿਉਂ ਵੱਖ ਹੋ ਗਈ।
ਕਿਰਨ ਬੇਦੀ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਦਿੱਲੀ ਦੇ ਵੋਟਰ ਹੁਣ ਆਪਣੀ ਗਲਤੀ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹੁਣ ਪਤਾ ਲੱਗਾ ਗਿਆ ਹੋਵੇਗਾ ਕਿ ਮੈਂ ਅਤੇ ਕੁਝ ਹੋਰ ਸ਼ੁਰੂਆਤ ਤੋਂ ਹੀ ਇਸ ਗੁੱਟ ਨਾਲ ਕਿਉਂ ਨਹੀਂ ਜੁੜੇ।
ਇੱਥੇ 'ਹਨੂੰਮਾਨ' ਨੂੰ ਇਕ ਫੀਸਦੀ ਵਿਆਜ਼ ਚੜ੍ਹਾਉਂਦੇ ਹਨ ਭਗਤ
NEXT STORY