ਕਨਫਿਊਸ਼ੀਅਸ ਬਹੁਤ ਵੱਡੇ ਸਾਧਕ ਸਨ। ਇਕ ਵਾਰ ਇਕ ਸਾਧਕ ਨੇ ਉਨ੍ਹਾਂ ਨੂੰ ਪੁੱਛਿਆ,''ਮੈਂ ਮਨ 'ਤੇ ਸੰਜਮ ਕਿਵੇਂ ਰੱਖ ਸਕਦਾ ਹਾਂ?''
ਕਨਫਿਊਸ਼ੀਅਸ ਬੋਲੇ,''ਮੈਂ ਤੈਨੂੰ ਇਕ ਛੋਟਾ ਜਿਹਾ ਸੂਤਰ ਦਿੰਦਾ ਹਾਂ। ਕੀ ਤੂੰ ਕੰਨਾਂ ਨਾਲ ਸੁਣਦਾ ਏਂ?''
ਸਾਧਕ ਨੇ ਕਿਹਾ,''ਹਾਂ, ਮੈਂ ਤਾਂ ਕੰਨਾਂ ਨਾਲ ਹੀ ਸੁਣਦਾ ਹਾਂ।''
ਇਸ 'ਤੇ ਕਨਫਿਊਸ਼ੀਅਸ ਨੇ ਅਸਹਿਮਤੀ ਜ਼ਾਹਿਰ ਕੀਤੀ ਅਤੇ ਬੋਲੇ,''ਮੈਂ ਨਹੀਂ ਮੰਨ ਸਕਦਾ ਕਿ ਤੂੰ ਕੰਨਾਂ ਨਾਲ ਸੁਣਦਾ ਏਂ। ਤੂੰ ਮਨ ਨਾਲ ਵੀ ਸੁਣਦਾ ਏਂ ਅਤੇ ਉਸ ਕਾਰਨ ਅਸ਼ਾਂਤ ਹੋ ਜਾਂਦਾ ਏਂ। ਇਸ ਲਈ ਅੱਜ ਤੋਂ ਸਿਰਫ ਕੰਨਾਂ ਨਾਲ ਸੁਣਨਾ ਸ਼ੁਰੂ ਕਰ। ਮਨ ਨਾਲ ਸੁਣਨਾ ਬਿਲਕੁਲ ਬੰਦ ਕਰ ਦੇ। ਇਸੇ ਤਰ੍ਹਾਂ ਤੂੰ ਸਿਰਫ ਅੱਖਾਂ ਨਾਲ ਦੇਖਦਾ ਏਂ ਅਤੇ ਜੀਭ ਨਾਲ ਚੱਖਦਾ ਏਂ, ਇਹ ਮੈਂ ਨਹੀਂ ਮੰਨ ਸਕਦਾ। ਤੂੰ ਮਨ ਨਾਲ ਵੀ ਚੱਖਦਾ ਏਂ। ਅੱਜ ਤੋਂ ਸਿਰਫ ਅੱਖਾਂ ਨਾਲ ਦੇਖਣਾ ਅਤੇ ਜੀਭ ਨਾਲ ਚੱਖਣਾ ਸ਼ੁਰੂ ਕਰ। ਮਨ ਨਾਲ ਦੇਖਣਾ ਤੇ ਚੱਖਣਾ ਬੰਦ ਕਰ। ਮਨ 'ਤੇ ਆਪਣੇ-ਆਪ ਕਾਬੂ ਪੈ ਜਾਵੇਗਾ।'' ਇਹ ਇਕ ਮਜ਼ਬੂਤ ਸੂਤਰ ਹੈ ਕਿ ਸਿਰਫ ਕੰਨਾਂ ਨਾਲ ਸੁਣੋ, ਅੱਖਾਂ ਨਾਲ ਦੇਖੋ ਅਤੇ ਜੀਭ ਨਾਲ ਚੱਖੋ। ਉਨ੍ਹਾਂ ਨੂੰ ਮਨ ਨਾਲ ਨਾ ਜੋੜੋ। ਮਨ 'ਤੇ ਸੰਜਮ ਦੀ ਇਹ ਪਹਿਲੀ ਪੌੜੀ ਸਾਬਿਤ ਹੋਵੇਗੀ।
ਜਿਓ ਤਾਂ ਇੰਝ ਜਿਓ ਕਿ ਬਾਦਸ਼ਾਹ ਵੀ ਖੈਰੀਅਤ ਪੁੱਛੇ
NEXT STORY