ਫਾਰਸ ਦੇਸ਼ ਦਾ ਬਾਦਸ਼ਾਹ ਨੌਸ਼ੇਰਵਾਂ ਇਨਸਾਫ-ਪਸੰਦੀ ਲਈ ਜਾਣਿਆ ਜਾਂਦਾ ਸੀ। ਇਕ ਦਿਨ ਉਹ ਆਪਣੇ ਮੰਤਰੀਆਂ ਨਾਲ ਸੈਰ 'ਤੇ ਨਿਕਲਿਆ। ਉਸ ਨੇ ਦੇਖਿਆ ਕਿ ਬਗੀਚੇ ਵਿਚ ਇਕ ਬਜ਼ੁਰਗ ਮਾਲੀ ਅਖਰੋਟਾਂ ਦਾ ਬੂਟਾ ਲਗਾ ਰਿਹਾ ਸੀ।
ਬਾਦਸ਼ਾਹ ਮਾਲੀ ਕੋਲ ਗਿਆ ਅਤੇ ਪੁੱਛਣ ਲੱਗਾ,''ਤੂੰ ਇਥੇ ਨੌਕਰ ਏਂ ਜਾਂ ਇਹ ਤੇਰਾ ਬਗੀਚਾ ਹੈ?''
ਮਾਲੀ ਬੋਲਿਆ,''ਮੈਂ ਇਥੇ ਨੌਕਰੀ ਨਹੀਂ ਕਰਦਾ। ਇਹ ਬਗੀਚਾ ਮੇਰੇ ਹੀ ਪੂਰਵਜਾਂ ਨੇ ਲਗਾਇਆ ਹੈ।''
ਬਾਦਸ਼ਾਹ ਬੋਲਿਆ,''ਤਾਂ ਤੂੰ ਇਥੇ ਅਖਰੋਟਾਂ ਦਾ ਬੂਟਾ ਕਿਉਂ ਲਗਾ ਰਿਹਾ ਏਂ? ਕੀ ਤੂੰ ਸਮਝਦਾ ਏਂ ਕਿ ਇਸ ਦੇ ਫਲ ਖਾਣ ਲਈ ਤੂੰ ਜਿਊਂਦਾ ਰਹੇਂਗਾ? ਸਭ ਨੂੰ ਪਤਾ ਹੈ ਕਿ ਅਖਰੋਟਾਂ ਦਾ ਦਰੱਖਤ ਲਗਾਉਣ ਤੋਂ 20 ਸਾਲ ਬਾਅਦ ਫਲ ਦਿੰਦਾ ਹੈ।''
ਬਜ਼ੁਰਗ ਨੇ ਬਾਦਸ਼ਾਹ ਨੂੰ ਜਵਾਬ ਦਿੱਤਾ,''ਮੈਂ ਹੁਣ ਤਕ ਦੂਜਿਆਂ ਵਲੋਂ ਲਗਾਏ ਦਰੱਖਤਾਂ ਤੋਂ ਬਹੁਤ ਫਲ ਖਾ ਚੁੱਕਾ ਹਾਂ। ਇਸ ਲਈ ਮੈਨੂੰ ਵੀ ਦੂਜਿਆਂ ਲਈ ਦਰੱਖਤ ਲਗਾਉਣੇ ਚਾਹੀਦੇ ਹਨ। ਖੁਦ ਹੀ ਫਲ ਖਾਣ ਦੀ ਆਸ ਨਾਲ ਦਰੱਖਤ ਲਗਾਉਣਾ ਤਾਂ ਸਵਾਰਥ ਹੈ।''
ਬਾਦਸ਼ਾਹ ਉਸ ਬਜ਼ੁਰਗ ਮਾਲੀ ਦਾ ਜਵਾਬ ਸੁਣ ਕੇ ਬਹੁਤ ਖੁਸ਼ ਹੋਇਆ ਅਤੇ ਉਸ ਨੂੰ 2 ਅਸ਼ਰਫੀਆਂ ਇਨਾਮ ਵਜੋਂ ਦਿੱਤੀਆਂ। ਉਪਕਾਰ ਹਮੇਸ਼ਾ ਦੂਜਿਆਂ ਲਈ ਹੀ ਕੀਤਾ ਜਾਂਦਾ ਹੈ। ਜਿਵੇਂ ਦਰੱਖਤ ਦੂਜਿਆਂ ਲਈ ਫਲ ਦਿੰਦੇ ਹਨ, ਖੁਦ ਨਹੀਂ ਖਾਂਦੇ, ਉਸੇ ਤਰ੍ਹਾਂ ਸਾਨੂੰ ਵੀ ਦੂਜਿਆਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿਣਾ ਚਾਹੀਦਾ ਹੈ।
ਨਿਰਾਸ਼ ਮਨ ਹਾਰ ਦੀ ਪਹਿਲੀ ਪੌੜੀ ਹੈ
NEXT STORY