ਮੁੰਬਈ- ਸੰਨੀ ਲਿਓਨ ਦੀ ਫਿਲਮ ਕੁਛ ਕੁਛ ਲੋਚਾ ਹੈ ਦਾ ਟਰੇਲਰ ਲਾਂਚ ਹੋ ਗਿਆ ਹੈ। ਇਸ ਟਰੇਲਰ ਵਿਚ ਸੰਨੀ ਲਿਓਨ ਇਕ ਸੀਨ ਵਿਚ ਸਫੈਦ ਡਰੈੱਸ ਨੂੰ ਸੰਭਾਲਦੀ ਨਜ਼ਰ ਆ ਰਹੀ ਹੈ। ਅਸਲ 'ਚ ਸੰਨੀ ਪ੍ਰਸਿੱਧ ਹਾਲੀਵੁੱਡ ਸਟਾਰ ਮਰਲਿਨ ਮੁਨਰੋ ਦੀ ਕਾਪੀ ਕਰ ਰਹੀ ਹੈ। ਸੰਨੀ ਲਿਓਨ ਨੇ ਵੀ ਆਪਣੀ ਆਉਣ ਵਾਲੀ ਫਿਲਮ 'ਚ ਇਸ ਲੁੱਕ ਨੂੰ ਕਾਪੀ ਕੀਤਾ ਹੈ, ਜਿਸ 'ਚ ਸੰਨੀ ਆਪਣੀ ਫਰਾਕ ਸੰਭਾਲਦੀ ਨਜ਼ਰ ਆ ਰਹੀ ਹੈ। ਸੰਨੀ ਨੇ ਫਿਲਮ ਕੁਛ ਕੁਛ ਲੋਚਾ ਹੈ 'ਚ ਮਰਲਿਨ ਨੂੰ ਆਪਣੇ ਬੋਲਡ ਅੰਦਾਜ਼ 'ਚ ਇਕ ਵਾਰ ਮੁੜ ਜ਼ਿੰਦਾ ਕੀਤਾ ਹੈ। ਸੰਨੀ ਲਿਓਨ ਨੇ ਇਸ ਅੰਦਾਜ਼ ਨਾਲ ਦਰਸ਼ਕਾਂ 'ਤੇ ਕਾਫੀ ਕਹਿਰ ਢਾਹਿਆ ਹੈ।
ਫਿਲਮ 'ਚ ਸੰਨੀ ਨੇ ਬੇਹੱਦ ਬੋਲਡ ਸੀਨਜ਼ ਦਿੱਤੇ ਹਨ, ਜਿਨ੍ਹਾਂ ਵਿਚੋਂ ਕੁਝ ਸੀਨਜ਼ ਤਾਂ ਹੁਣ ਤੋਂ ਹੀ ਚਰਚਾ 'ਚ ਹਨ। ਫਿਲਮ ਨਾਲ ਸਬੰਧਤ ਤਸਵੀਰਾਂ ਤੇ ਟਰੇਲਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਆਪਣੇ ਬੋਲਡ ਅੰਦਾਜ਼ ਲਈ ਮਸ਼ਹੂਰ ਸੰਨੀ ਇਸ ਫਿਲਮ 'ਚ ਕੀ ਕਮਾਲ ਦਿਖਾਵੇਗੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਉਸ ਦੀ ਇਸ ਸ਼ੁੱਕਰਵਾਰ ਏਕ ਪਹੇਲੀ ਲੀਲਾ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਹੜੀ ਲੰਮੇ ਸਮੇਂ ਤੋਂ ਚਰਚਾ 'ਚ ਹੈ।
ਕੀ ਬਿਕਨੀ 'ਚ ਹੁਸਨ ਦਾ ਤੜਕਾ ਲਗਾ ਸਕਣਗੀਆਂ ਇਹ ਅਭਿਨੇਤਰੀਆਂ ਦੇਖੋ ਤਸਵੀਰਾਂ)
NEXT STORY