ਆਕਲੈਂਡ— ਨਿਊਜ਼ੀਲੈਂਡ ਵਿਚ ਓਮਾਕਾ ਕਲਾਸਿਕ ਫਾਈਟਰਸ ਏਅਰਸ਼ੋਅ ਦੌਰਾਨ ਹਜ਼ਾਰਾਂ ਦਰਸ਼ਕ ਉਸ ਸਮੇਂ ਇਤਿਹਾਸਕ ਘਟਨਾ ਦੇ ਗਵਾਹ ਬਣ ਗਏ, ਜਦੋਂ ਸ਼ੋਅ ਦੌਰਾਨ ਕਲਾਬਾਜ਼ੀਆਂ ਪਾਉਂਦਾ ਜਹਾਜ਼ ਟੁੱਕੜੇ-ਟੁੱਕੜੇ ਹੋ ਕੇ ਬਿਖਰ ਗਿਆ। ਇਸ ਹਾਦਸੇ ਵਿਚ ਪਾਇਲਟ ਹੈਰਾਨੀਜਨਕ ਤਰੀਕੇ ਨਾਲ ਬੱਚ ਗਿਆ। ਜ਼ਿਕਰਯੋਗ ਹੈ ਕਿ ਏਅਰਸ਼ੋਅ ਦੌਰਾਨ ਵਿੰਟੇਜ ਏਅਰਕ੍ਰਾਫਟ ਦੀ ਪਹਿਲਾਂ ਤਾਂ ਬ੍ਰੇਕ ਫੇਲ੍ਹ ਹੋ ਗਈ ਤੇ ਫਿਰ ਉਸ ਵਿਚ ਧਮਾਕਾ ਹੋ ਗਿਆ।
ਨਿਊਜ਼ੀਲੈਂਡ ਵਿਚ ਇਹ ਏਅਰਸ਼ੋਅ ਸਾਲ ਵਿਚ ਦੋ ਵਾਰ ਕਰਵਾਇਆ ਜਾਂਦਾ ਹੈ। ਸ਼ੋਅ ਦੀ ਸ਼ੁਰੂਅਤ ਵਿਚ ਵਿੰਟੇਜ ਏਅਰਕ੍ਰਾਫਟ ਫਾਕ ਵੁਲਫ 190 ਦੀ ਸੱਜੀ ਬ੍ਰੇਕ ਫੇਲ੍ਹ ਹੋ ਗਈ ਅਤੇ ਫਿਰ ਜਹਾਜ਼ ਦੇ ਪਰਖੱਚੇ ਉੱਡ ਗਏ। ਪਾਇਲਟ ਪ੍ਰੈਂਕ ਪਾਰਕਰ ਨੇ ਹੌਂਸਲੇ ਤੇ ਹਿੰਮਤ ਦੀ ਮਿਸਾਲ ਪੇਸ਼ ਕਰਦੇ ਹੋਏ ਫਿਰ ਤੋਂ ਸ਼ੋਅ ਵਿਚ ਹਿੱਸਾ ਲਿਆ। ਏਅਰ ਸ਼ੋਅ ਦੀ ਆਰਗੇਨਾਈਜੇਸ਼ਨ ਕਮੇਟੀ ਨੇ ਇਸ ਨੂੰ ਵੱਡੀ ਏਅਰਸ਼ੋਅ ਦੇ ਇਤਿਹਾਸ ਦੀ ਵੱਡੀ ਘਟਨਾ ਦੱਸਿਆ ਹੈ ਅਤੇ ਕਿਹਾ ਕਿ ਉਹ ਇਸ ਤੋਂ ਕਾਫੀ ਦੁਖੀ ਹਨ। ਇਸ ਏਅਰਸ਼ੋਅ ਵਿਚ 100 ਤੋਂ ਜ਼ਿਆਦਾ ਜਹਾਜ਼ਾਂ ਨੇ ਕਲਾਬਾਜ਼ੀਆਂ ਦਿਖਾਈਆਂ।
30 ਤੋਂ ਜ਼ਿਆਦਾ ਟੈਕਸੀ ਡਰਾਈਵਰਾਂ ਨੇ ਕੀਤੀ ਸਮੂਹਿਕ ਆਤਮਹੱਤਿਆ ਕਰਨ ਦੀ ਕੋਸ਼ਿਸ਼
NEXT STORY