ਜਲੰਧਰ (ਖੁਰਾਣਾ)- ਘਾਹ ਮੰਡੀ ਤੋਂ ਕਾਲਾ ਸੰਘਿਆਂ ਰੋਡ ਚੁੰਗੀ ਤਕ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਖੇਤਰ ਦੇ ਦੁਕਾਨਦਾਰਾਂ ਨੇ ਅੱਜ ਨਿਗਮ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਨਗਰ ਨਿਗਮ ਇਸ ਖੇਤਰ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ।
ਦੁਕਾਨਦਾਰਾਂ ਨੇ ਕਿਹਾ ਕਿ ਮੁੱਖ ਸੜਕ ਦਾ ਸੀਵਰੇਜ ਕਾਫੀ ਸਮੇਂ ਤੋਂ ਬੰਦ ਅਤੇ ਸੜਕ ਟੁੱਟੀ ਪਈ ਹੈ, ਜਿਸ ਵਿਚ ਵਾਰ-ਵਾਰ ਮਲਬਾ ਅਤੇ ਮਿੱਟੀ ਪਾ ਦਿੱਤੀ ਜਾਂਦੀ ਹੈ, ਜੋ ਕਿ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਪ੍ਰਦਰਸ਼ਨ ਦੌਰਾਨ ਬਸਤੀ ਸ਼ੇਖ ਵਾਰਡ ਦੇ ਕੌਂਸਲਰ ਹਰਸਿਮਰਨਜੀਤ ਸਿੰਘ ਬੰਟੀ ਵੀ ਮੌਕੇ 'ਤੇ ਪਹੁੰਚੇ। ਸ਼੍ਰੀ ਬੰਟੀ ਨੇ ਦੱਸਿਆ ਕਿ ਉਹ ਵੀ ਨਿਗਮ ਅਧਿਕਾਰੀਆਂ ਸਾਹਮਣੇ ਟੁੱਟੀ ਸੜਕ ਦਾ ਮੁੱਦਾ ਚੁੱਕ ਚੁੱਕੇ ਹਨ। ਸ਼੍ਰੀ ਬੰਟੀ ਨੇ ਤੁਰੰਤ ਫੋਨ ਕਰਕੇ ਨਿਗਮ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ, ਜਿਨ੍ਹਾਂ ਨੇ ਆ ਕੇ ਸੀਵਰੇਜ ਲਾਈਨਾਂ ਦੀ ਸਫਾਈ ਕੀਤੀ।
ਤੁਸੀਂ ਵੀ ਦੇਖ ਲਵੋ ਸੁਖਬੀਰ ਬਾਦਲ ਦਾ ਕਾਰਨਾਮਾ...!
NEXT STORY