ਜਲੰਧਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਜਲਦੀ ਹੀ ਪੰਜਾਬ ਦੇ ਮਾੜੇ ਦਿਨਾਂ ਨੂੰ ਲੈ ਕੇ ਕਿਤਾਬ ਲਿਖਣ ਜਾ ਰਹੇ ਹਨ, ਜਿਸ ਵਿਚ 1970 ਅਤੇ 1980 ਦੇ ਦਹਾਕੇ ਵਿਚ ਵਾਪਰੀਆਂ ਅੱਤਵਾਦੀ ਘਟਨਾਵਾਂ ਅਤੇ ਉਨ੍ਹਾਂ ਦੇ ਕਾਰਨਾਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਜਾਵੇਗਾ।
ਅਮਰਿੰਦਰ ਫਿਲਹਾਲ 1965 ਦੇ ਭਾਰਤ-ਪਾਕਿਸਤਾਨ ਜੰਗ ਨੂੰ ਲੈ ਕੇ ਕਿਤਾਬ ਲਿਖ ਰਹੇ ਹਨ। ਉਸ ਤੋਂ ਬਾਅਦ ਉਹ ਪੰਜਾਬ ਵਿਚ ਅੱਤਵਾਦ ਦੇ ਦੌਰ ਦਾ ਜ਼ਿਕਰ ਆਪਣੀ ਕਿਤਾਬ ਵਿਚ ਕਰਨਗੇ। ਅਮਰਿੰਦਰ 1965 ਦੀ ਜੰਗ ਨੂੰ ਲੈ ਕੇ ਘਟਨਾਵਾਂ ਦਾ ਆਪਣੀ ਕਿਤਾਬ 'ਚ ਜ਼ਿਕਰ ਕਰ ਰਹੇ ਹਨ। ਨਵੀਂ ਕਿਤਾਬ 500 ਪੇਜਾਂ ਦੀ ਹੋਵੇਗੀ ਅਤੇ ਇਸ ਵਿਚ ਕਾਫੀ ਤਸਵੀਰਾਂ ਵੀ ਹੋਣਗੀਆਂ। ਅਮਰਿੰਦਰ ਜੋ ਕਿ ਖੁਦ ਫੌਜ ਵਿਚ ਕੰਮ ਕਰ ਚੁੱਕੇ ਹਨ, ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਹ ਕਿਤਾਬ ਸਤੰਬਰ ਮਹੀਨੇ ਤਕ ਪੂਰੀ ਹੋ ਜਾਵੇ।
ਸਤੰਬਰ ਮਹੀਨੇ ਵਿਚ ਭਾਰਤ-ਪਾਕਿਸਤਾਨ ਜੰਗ ਦੀ 50ਵੀਂ ਵਰ੍ਹੇਗੰਢ ਵੀ ਆ ਰਹੀ ਹੈ। ਕੈਪਟਨ ਨੇ ਕਿਹਾ ਕਿ ਅੱਤਵਾਦ ਨੂੰ ਲੈ ਕੇ ਲਿਖੀ ਜਾਣ ਵਾਲੀ ਕਿਤਾਬ ਵਿਚ ਉਹ ਅੱਤਵਾਦ ਨਾਲ ਜੁੜੇ ਮਹੱਤਵਪੂਰਨ ਤੱਥਾਂ ਨੂੰ ਸਾਹਮਣੇ ਲੈ ਕੇ ਆਉਣਗੇ।
ਕੈਪਟਨ ਨੇ ਅੱਤਵਾਦ ਦੌਰਾਨ ਸੂਬੇ ਵਿਚ ਵਿਆਪਕ ਦੌਰਾ ਕੀਤਾ ਸੀ ਅਤੇ ਸਰਕਾਰ ਨਾਲ ਵੀ ਉਹ ਲਗਾਤਾਰ ਸੰਪਰਕ ਵਿਚ ਰਹੇ। ਕੇਂਦਰ ਨੇ ਜਦੋਂ ਗਰਮ ਦਲਾਂ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਵੀ ਅਮਰਿੰਦਰ ਦੀ ਭੂਮਿਕਾ ਮਹੱਤਵਪੂਰਨ ਰਹੀ ਸੀ। ਅਮਰਿੰਦਰ ਹੁਣ ਤਕ 'ਏ ਰਿਜ ਟੂ ਫਾਰ', 'ਲੇਸਟ ਵੀ ਫਾਰਗੇਟ' ਅਤੇ 'ਦਿ ਲਾਸਟ ਸਨਸੈਟ' ਵਰਗੀਆਂ ਕਿਤਾਬਾਂ ਲਿਖ ਚੁੱਕੇ ਹਨ। ਹੁਣ ਵੀ ਉਹ ਲਗਾਤਾਰ ਆਪਣੀ ਇਸ ਲਿਖਣ ਦੇ ਸ਼ੌਕ ਨੂੰ ਜਾਰੀ ਰੱਖੇ ਹੋਏ ਹਨ।
ਛੋਟੀ ਜਿਹੀ ਗੱਲ ਪਿੱਛੇ ਗੋਲੀਆਂ ਨਾਲ ਭੁੰਨ ਕੇ ਓਹ ਗਏ ਓਹ ਗਏ...(ਵੀਡੀਓ)
NEXT STORY