ਲੁਧਿਆਣਾ(ਕੁਲਵੰਤ)- ਥਾਣਾ ਡਾਬਾ ਦੇ ਇਲਾਕੇ 'ਚ ਹੋਈ ਇਕ ਘਟਨਾ 'ਚ ਇਕ ਦੋਸਤ ਨੇ ਆਪਣੇ ਹੀ ਦੋਸਤ ਦੀ ਪਤਨੀ ਨੂੰ ਪਾਉਣ ਲਈ ਦੋਸਤ 'ਤੇ ਜਾਨ-ਲੇਵਾ ਹਮਲਾ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਤੇ ਪੁਲਸ ਨੂੰ ਸੂਚਨਾ ਦਿੱਤੀ। ਜ਼ਖਮੀ ਰਾਮ ਆਸਰੇ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਸੂਰਤ ਲਾਲ ਮੰਡੀ 'ਚ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਆਪਸ 'ਚ ਦੋਸਤੀ ਹੋ ਗਈ ਅਤੇ ਉਹ ਉਸਦੇ ਘਰ ਆਉਣ ਜਾਣ ਲੱਗ ਪਿਆ। ਇਸ ਦੌਰਾਨ ਉਸਨੇ ਉਸਦੀ ਪਤਨੀ 'ਤੇ ਬੁਰੀ ਨਜ਼ਰ ਰੱਖ ਲਈ ਅਤੇ ਇਕ ਦਿਨ ਉਸਨੇ ਮੌਕਾ ਪਾ ਕੇ ਉਸਦੀ ਪਤਨੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸਦੀ ਪਤਨੀ ਨੇ ਵਿਰੋਧ ਕੀਤਾ ਤਾਂ ਉਹ ਧਮਕਾਉਣ ਲੱਗਾ ਕਿ ਉਹ ਉਸ ਨੂੰ ਮਾਰ ਦੇਵੇਗਾ। ਇਕ ਦਿਨ ਉਸ ਨੇ ਉਸ ਨੂੰ ਘੇਰ ਲਿਆ ਅਤੇ ਆਪਣੇ ਸਾਥੀਆਂ ਸਮੇਤ ਉਸ 'ਤੇ ਜਾਨ-ਲੇਵਾ ਹਮਲਾ ਬੋਲ ਦਿੱਤਾ। ਇੰਨਾ ਹੀ ਨਹੀਂ ਉਸਨੇ ਬਾਅਦ 'ਚ ਉਸਦੀ ਪਤਨੀ ਨੂੰ ਵੀ ਫੋਨ 'ਤੇ ਦੱਸਿਆ ਕਿ ਉਸਨੇ ਉਸਦੇ ਪਤੀ ਨੂੰ ਮਾਰ ਦਿੱਤਾ ਹੈ, ਜਿਸ 'ਤੇ ਉਸਦੀ ਪਤਨੀ ਗੁਆਂਢੀਆਂ ਨਾਲ ਉਸ ਨੂੰ ਦੇਖਣ ਪਹੁੰਚੀ ਤਾਂ ਉਹ ਸੜਕ 'ਤੇ ਲਹੂ-ਲੁਹਾਨ ਪਿਆ ਸੀ।
ਰਾਮ ਆਸਰਾ ਦੀ ਪਤਨੀ ਨੇ ਦੱਸਿਆ ਕਿ ਇਕ ਵਾਰ ਪਹਿਲਾਂ ਵੀ ਸੂਰਤ ਲਾਲ ਉਸਦੇ ਪਤੀ 'ਤੇ ਹਮਲਾ ਕਰ ਚੁੱਕਾ ਹੈ, ਜਦੋਂ ਕਿ ਹੁਣ ਵੀ ਉਹ ਹਮਲੇ ਦੇ ਬਾਅਦ ਸ਼ਰੇਆਮ ਘੁੰਮ ਰਿਹਾ ਹੈ। ਉਸਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਦੋਸ਼ੀ 'ਤੇ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਆਤਮ-ਹੱਤਿਆ ਕਰ ਲਵੇਗੀ। ਦੂਸਰੇ ਪਾਸੇ ਪੁਲਸ ਦਾ ਕਹਿਣਾ ਸੀ ਕਿ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੁਲਸ ਵਾਲਿਆਂ ਨੇ ਨੌਜਵਾਨ 'ਤੇ ਵਰਾਇਆ ਕਹਿਰ...!
NEXT STORY