ਲੁਧਿਆਣਾ- ਲੁਧਿਆਣੇ ਦੇ ਗੁਰੂ ਅਰਜੁਨ ਦੇਵ ਨਗਰ ਇਲਾਕੇ 'ਚ ਗਰੀਬਾਂ ਲਈ 19 ਸਾਲਾਂ ਤੋਂ ਭੋਜਨ ਦੀ ਥਾਲੀ ਸੱਜਦੀ ਆ ਰਹੀ ਹੈ। ਕੁਝ ਸਾਲਾਂ ਤੱਕ ਇਸ ਲਈ ਇਕ ਰੁਪਏ ਚਾਰਜ ਲਿਆ ਜਾਂਦਾ ਸੀ ਪਰ ਹੁਣ ਇਹ ਬਿਲਕੁੱਲ ਮੁਫ਼ਤ ਹੈ। ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਵੱਲੋਂ ਕਰਮਾ ਹਸਪਤਾਲ ਕੈਂਪਸ 'ਚ ਇਸ ਦੀ ਕੈਂਟੀਨ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਦੁਪਹਿਰ 12 ਤੋਂ 2 ਵਜੇ ਤੱਕ ਹਰ ਕਿਸੇ ਲਈ ਖੁੱਲ੍ਹੀ ਰਹਿੰਦੀ ਹੈ। ਇੱਥੇ ਸਾਫ-ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਖਾਣ ਲਈ ਪੁੱਜਣ ਵਾਲੇ ਲੋਕਾਂ ਨੂੰ ਪਹਿਲਾਂ ਆਪਣੇ ਨਹੁੰ ਕੱਟਣੇ ਹੁੰਦੇ ਹਨ ਫਿਰ ਚੰਗੀ ਤਰ੍ਹਾਂ ਹੱਥ ਧੋਣ ਤੋਂ ਬਾਅਦ ਉਨ੍ਹਾਂ ਨੂੰ ਹਾਈਜੀਨ ਨਾਲ ਰਿਲੇਟੇਡ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਭੋਜਨ ਅਤੇ ਫਿਰ 70 ਲੋਕ ਨਾਲ ਬੈਠ ਕੇ ਖਾਣਾ ਖਾਂਦੇ ਹਨ। ਰੋਜ਼ਾਨਾ ਹੀ ਤਕਰੀਬਨ 500 ਲੋਕ ਖਾਣਾ ਖਾਣ ਪੁੱਜਦੇ ਹਨ।
ਦੋਰਾਹਾ ਸਥਿਤ ਹੈਵੇਨਲੀ ਪੈਲੇਸ ਦੀ ਰਸੋਈ ਤੋਂ ਰੋਜ਼ਾਨਾ ਹੀ ਭੋਜਨ ਲੁਧਿਆਣੇ ਭੇਜਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਭੋਜਨ ਸ਼ਹਿਰ 'ਚ ਚਾਰ ਸਕੂਲ ਦੇ 1500 ਤੋਂ ਵਧ ਬੱਚਿਆਂ ਲਈ ਆਉਂਦਾ ਹੈ। ਬੀ. ਆਰ. ਐੱਸ. ਨਗਰ ਸਥਿਤ ਇਕਜੋਤ ਸਕੂਲ, ਹੰਬਡਾਂ ਰੋਡ ਸਥਿਤ ਗੌਸ਼ਾਲਾ ਸਕੂਲ ਅਤੇ ਸ਼ਹਿਰ ਦੇ 2 ਹੋਰ ਸਕੂਲਾਂ 'ਚ ਇਹ ਮਿਡ-ਡੇ-ਮੀਲ ਦੈ ਰੂਪ 'ਚ ਦਿੱਤਾ ਜਾਂਦਾ ਹੈ। ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਨੇ ਸ਼ਹਿਰ ਦੇ 4 ਸਕੂਲਾਂ ਨੂੰ ਇਸ ਲਈ ਗੋਦ ਲੈ ਰੱਖਿਆ ਹੈ। ਮੈਂ ਆਪਣੇ ਸ਼ੁਰੂਆਤੀ ਦੌਰ ਲੁਧਿਆਣੇ 'ਚ ਗੁਜ਼ਾਰੇ ਹਨ। ਇੱਥੇ ਆ ਕੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਗਰੀਬੀ ਨੂੰ ਮੈਂ ਕਾਫੀ ਕਰੀਬ ਤੋਂ ਮਹਿਸੂਸ ਕੀਤਾ ਹੈ। ਮੈਂ ਖੁਸ਼ ਹਾਂ ਕਿਉਂਕਿ ਮੈਂ ਕਿਸੇ ਦੀ ਭੁੱਖ ਮਿਟਾਉਣ 'ਚ ਮਦਦਗਾਰ ਬਣ ਸਕਿਆ ਹਾਂ। ਮੇਰਾ ਮਕਸਦ ਹੈ ਕੋਈ ਵੀ ਭੁੱਖਾ ਨਾ ਰਹੇ।
ਫੌਜ ਦੇ ਜਵਾਨ ਕਿਉਂ ਚੁੱਕਿਆ ਅਜਿਹਾ ਕਦਮ ਕਿ ਜ਼ਿੰਦਗੀ ਤੋਂ...! (ਦੇਖੋ ਤਸਵੀਰਾਂ)
NEXT STORY