ਜਲੰਧਰ- ਸਮੇਂ-ਸਮੇਂ 'ਤੇ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਆਵਾਜ਼ ਚੁੱਕਣ ਵਾਲੇ ਪੰਜਾਬੀ ਗਾਇਕਾ ਬੱਬੂ ਮਾਨ ਨੇ ਲੁਧਿਆਣਾ ਵਿਖੇ ਇਕ ਪ੍ਰੋਗਰਾਮ 'ਚ ਪੇਸ਼ਕਾਰੀ ਦੌਰਾਨ ਇਹ ਗੱਲ ਸਪਸ਼ਟ ਕੀਤੀ ਕਿ ਉਹ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ। ਉਹ ਸਿਰਫ ਲੋਕਾਂ ਦੇ ਹਨ ਅਤੇ ਲੋਕਾਂ ਦੇ ਪਿਆਰ ਲਈ ਗਾਉਂਦੇ ਹਨ। ਬੱਬੂ ਮਾਨ ਆਮ ਆਦਮੀ ਪਾਰਟੀ ਦੀ ਸਮਰਥਨ ਕਰਦੇ ਹਨ ਪਰ ਆਮ ਆਦਮੀ ਪਾਰਟੀ ਵਿਚ ਚੱਲ ਰਹੇ ਘਮਾਸਾਨ ਨੇ ਬੱਬੂ ਮਾਨ ਦਾ ਪਾਰਟੀ ਪ੍ਰਤੀ ਵਿਚਾਰ ਬਦਲ ਦਿੱਤਾ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਇਕ ਕਵਿਤਾ ਰਾਹੀਂ 'ਆਪ' ਪਾਰਟੀ ਲਈ ਚੁਟਕੀ ਲਈ ਸੀ। ਬੱਬੂ ਮਾਨ ਨੇ ਇਕ ਕਵਿਤਾ ਬੋਲ ਕੇ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਫੁੱਟ 'ਤੇ ਫਿਕਰੇ ਕੱਸੇ। ਬੱਬੂ ਮਾਨ ਨੇ ਕਿਹਾ ਸੀ ਆਮ ਆਦਮੀ ਪਾਰਟੀ ਫੌਕੀ ਮੈਂ-ਮੈਂ ਵਿਚ ਪੈ ਗਈ ਹੈ ਅਤੇ ਯੋਗਿੰਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਨਾਲ ਮਾੜਾ ਸਲੂਕ ਕੀਤਾ ਗਿਆ ਹੈ।
ਇੱਥੇ ਰੋਜ਼ ਮਿਲਦਾ ਹੈ ਮੁਫ਼ਤ ਭੋਜਨ, 19 ਸਾਲਾਂ ਤੋਂ ਕੋਈ ਭੁੱਖਾ ਨਹੀਂ ਗਿਆ (ਦੇਖੋ ਤਸਵੀਰਾਂ)
NEXT STORY