ਮੋਹਾਲੀ : ਇਕ ਵਾਰ ਫਿਰ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ ਜਦੋਂ ਮੋਹਾਲੀ ਦੇ ਨਯਾਂ ਗਾਂਵ 'ਚ ਘਰ ਦੇ ਬਾਹਰ ਖੇਡ ਰਹੀ ਤਿੰਨ ਸਾਲ ਦੀ ਬੱਚੀ ਨੂੰ ਇਕ ਨਾਬਾਲਿਗ ਲੜਕੇ ਨੇ ਪਹਿਲਾਂ ਤਾਂ ਅਗਵਾ ਕਰ ਲਿਆ ਅਤੇ ਫਿਰ ਖੇਤਾਂ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਕਰ ਦਿੱਤਾ। ਇਹ ਘਟਨਾ ਦੋ ਅਪ੍ਰੈਲ ਦੀ ਹੈ। ਦਰਅਸਲ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਇਸੇ ਦੌਰਾਨ ਗੁਆਂਢ 'ਚ ਰਹਿਣ ਵਾਲਾ 17 ਸਾਲਾ ਲੜਕਾ ਆਇਆ ਪਹਿਲਾਂ ਤਾਂ ਉਹ ਉਸ ਨਾਲ ਖੇਡਿਆ ਫਿਰ ਉਸ ਨੂੰ ਝਾੜੀਆਂ 'ਚ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕਰ ਦਿੱਤਾ। ਇਸ ਦੌਰਾਨ ਜਦੋਂ ਮਾਂ ਨੇ ਬੱਚੀ ਦੀ ਭਾਲ ਕੀਤੀ ਤਾਂ ਬੱਚੀ ਝਾੜੀਆਂ 'ਚ ਹੋ ਰਹੀ ਸੀ ਅਤੇ ਦੋਸ਼ੀ ਉਥੋਂ ਫਰਾਰ ਹੋ ਗਿਆ।
ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਦੀ ਰਾਤ ਸਮੇਂ ਤਬੀਅਤ ਖਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਬੱਚੀ ਨਾਲ ਜਬਰ-ਜ਼ਨਾਹ ਹੋਣ ਦੀ ਪੁਸ਼ਟੀ ਕੀਤੀ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਦੋਸ਼ੀ ਲੜਕਾ ਕਬਾੜੀਏ ਦਾ ਕੰਮ ਕਰਦਾ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੈਂ ਕਿਸੇ ਪਾਰਟੀ ਦਾ ਨਹੀਂ, ਸਿਰਫ ਲੋਕਾਂ ਦਾ ਹਾਂ: ਬੱਬੂ ਮਾਨ (ਵੀਡੀਓ)
NEXT STORY