ਪਟਿਆਲਾ (ਬਲਜਿੰਦਰ) - ਨਾਭਾ ਰੋਡ 'ਤੇ ਭਾਖੜਾ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਕੋਟਖੁਰਦ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਪੁੱਤਰ ਲਾਭ ਸਿੰਘ (24) ਅਤੇ ਗੁਰੀ (20) ਨਾਮੀ ਨੌਜਵਾਨ ਧਾਮੋਮਾਜਰਾ ਵਿਖੇ ਵਿਆਹ ਵਿਚ ਆਏ ਸਨ ਤੇ ਉਥੋਂ ਅਚਾਨਕ ਆ ਕੇ ਅਮਨਪ੍ਰੀਤ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਉਸ ਨੂੰ ਬਚਾਉੁਣ ਲਈ ਉਸ ਦੇ ਦੋਸਤ ਗੁਰੀ ਨੇ ਵੀ ਭਾਖੜਾ ਨਹਿਰ ਵਿਚ ਛਾਲ ਮਾਰੀ ਪਰ ਦੋਵੇਂ ਤੇਜ਼ ਰਫ਼ਤਾਰ ਨਾਲ ਡੂੰਘੇ ਪਾਣੀ ਵਿਚ ਡੁੱਬ ਗਏ। ਹਾਲਾਂਕਿ ਉਥੇ ਸਥਿਤ ਗੋਤਾਖੋਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ।
ਘਟਨਾ ਦੀ ਸੂਚਨਾ ਜਦੋਂ ਉਨ੍ਹਾਂ ਦੇ ਘਰ ਵਾਲਿਆਂ ਨੂੰ ਮਿਲੀ ਤਾਂ ਅਮਨਪ੍ਰੀਤ ਦੇ ਪਿਤਾ ਲਾਭ ਸਿੰਘ ਕੁੱਝ ਰਿਸ਼ਤੇਦਾਰਾਂ ਸਮੇਤ ਮੌਕੇ 'ਤੇ ਪਹੁੰਚੇ ਅਤੇ
ਉਨ੍ਹਾਂ ਦੱਸਿਆ ਕਿ ਅਮਨਪ੍ਰੀਤ ਅੱਜ ਆਪਣੇ ਦੋਸਤ ਗੁਰੀ ਨਾਲ ਧਾਮੋਮਾਜਰਾ ਵਿਖੇ ਵਿਆਹ ਵਿਚ ਆਏ ਸਨ, ਜਿੱਥੇ ਰਿਸ਼ਤੇਦਾਰਾਂ ਵਲੋਂ ਅਮਨਪ੍ਰੀਤ 'ਤੇ ਚੋਰੀ ਦਾ ਦੋਸ਼ ਲਗਾਇਆ ਗਿਆ। ਇਹ ਇਲਜ਼ਾਮ ਨਾ ਸਹਿਣ ਕਰਦਿਆਂ ਵਿਆਹ ਤੋਂ ਭੱਜ ਕੇ ਅਮਨਪ੍ਰੀਤ ਨੇ ਭਾਖੜਾ ਵਿਚ ਛਾਲ ਮਾਰ ਦਿੱਤੀ। ਅਮਨਪ੍ਰੀਤ ਨੂੰ ਬਚਾਉੁਣ ਲਈ ਉਸ ਦੇ ਦੋਸਤ ਗੁਰੀ ਨੇ ਵੀ ਭਾਖੜਾ ਵਿਚ ਛਾਲ ਮਾਰ ਦਿੱਤੀ। ਦੋਵੇਂ ਹੀ ਤੇਜ਼ ਰਫ਼ਤਾਰ ਪਾਣੀ ਵਿਚ ਰੁੜ ਗਏ। ਪੁਲਸ ਨੇ ਅਮਨਪ੍ਰੀਤ ਦੇ ਪਿਤਾ ਲਾਭ ਸਿੰਘ ਦੇ ਬਿਆਨ ਦਰਜ ਕਰ ਲਏ ਹਨ ਅਤੇ ਅੱਗੇ ਇਸ ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ।
ਕਿਸੇ ਦੀ ਅਣਗਿਹਲੀ ਪੈ ਗਈ ਭਾਰੀ, ਹੱਸਦੇ-ਖੇਡਦੇ ਪਰਿਵਾਰ 'ਚ ਪੈ ਗਏ ਕੀਰਨੇ (ਵੀਡੀਓ)
NEXT STORY