ਪੈਰਿਸ— ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਾਰ ਦੇ ਪਹਿਲੇ ਪੜਾਅ 'ਚ ਫਰਾਂਸ ਪਹੁੰਚ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੁੱਕਰਵਾਰ ਨੂੰ ਇਤੇ ਏਲਿਸੀ ਪੈਲੇਸ 'ਚ ਗਾਰਡ ਆਫ ਆਨਰ ਦਿੱਤਾ ਗਿਆ। ਮੋਦੀ ਸ਼ੁੱਕਰਵਾਰ ਰਾਤ ਨੂੰ ਫ੍ਰੈਂਚ ਰਾਸ਼ਟਰਪਤੀ ਫ੍ਰਾਂਸਵਾ ਓਲਾਂਦ ਨਾਲ ਮਿਲਣਗੇ ਅਤੇ ਸੀ.ਐਨ. ਨਦੀ 'ਤੇ ਬੋਟਿੰਗ ਦੌਰਾਨ 'ਕਿਸ਼ਤੀ 'ਤੇ ਚਰਚਾ' ਵੀ ਕਰਨਗੇ। ਇਸ ਮੁਲਾਕਾਤ 'ਚ ਸਮਾਰਟ ਸਿਟੀਜ਼ ਦੇ ਮੁੱਦੇ 'ਤੇ ਸਮਝੌਤੇ ਦੀ ਉਮੀਦ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਜੈਤਾਪੁਰ 'ਚ ਫ੍ਰਾਂਸੀਸੀ ਪ੍ਰਮਾਣੂ ਪਲਾਂਟ ਲਗਾਉਣ ਦੇ ਪ੍ਰਸਤਾਵ 'ਤੇ ਗੱਲਬਾਤ ਅੱਗੇ ਵਧਾਉਣ ਦੀ ਉਮੀਦ ਹੈ। ਮੋਦੀ ਫਰਾਂਸ ਦੇ ਬਿਜਨੇਸ ਲੀਡਰਸ ਨੂੰ ਵੀ ਮਿਲਣਗੇ। ਉਹ ਆਪਣੇ 'ਮੇਕ ਇਨ ਇੰਡੀਆ' ਪ੍ਰੋਗਰਾਮ 'ਚ ਫ੍ਰੈਂਚ ਕੰਪਨੀਆਂ ਦੀ ਹਿੱਸੇਦਾਰੀ ਵਦਾਉਣ 'ਤੇ ਚਰਚਾ ਕਰਨਗੇ।
ਰੱਖਿਆ ਸੌਦਿਆਂ ਲਈ ਬੇਹਦ ਅਹਿਮ ਮੋਦੀ ਦਾ ਦੌਰਾ
ਫਰਾਂਸ 'ਚ ਆਪਣੇ ਤਿੰਨ ਦਿਨਾਂ ਦੌਰੇ 'ਚ ਮੋਦੀ ਦਾ ਪੂਰਾ ਜ਼ੋਰ ਅਸੈਨਾ ਪ੍ਰਮਾਣੂ ਸਹਿਯੋਗ, ਰੱਖਿਆ ਅਤੇ ਵਪਾਰ ਨਾਲ ਜੁੜੇ ਮੁੱਦਿਆਂ 'ਤੇ ਰਹੇਗਾ। ਰੱਖਿਆ ਸੌਦਿਆਂ ਦੇ ਲਿਹਾਜ ਨਾਲ ਮੋਦੀ ਦਾ ਫਰਾਂਸ ਦੌਰਾ ਕਾਪੀ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਫਰਾਂਸ ਨਿਰਮਿਤ 60 ਰਾਫੇਲ ਜਹਾਜ਼ਾਂ ਦੀ ਸਪਲਾਈ ਲਈ ਨਵੇਂ ਸਿਰੇ ਤੋਂ ਸਮਝੌਤਾ ਕਰ ਸਕਦਾ ਹੈ।
ਫਰਾਂਸ 'ਚ ਮੋਦੀ ਦਾ ਪ੍ਰੋਗਰਾਮ
ਫਰਾਂਸ ਦੌਰੇ 'ਚ ਮੋਦੀ ਸਪੇਸ ਸੈਂਟਰ ਅਤੇ ਯੂਨੈਸਕੋ ਦੇ ਹੈੱਡਕੁਆਟਰ ਦਾ ਦੌਰਾ ਕਰਨਗੇ। ਇਸ ਤੋਂ ਇਲਾਵਾ ਉਹ ਪੈਰਿਸ 'ਚ 4000 ਲੋਕਾਂ ਨੂੰ ਸੰਬੋਧਨ ਕਰਨਗੇ। ਮੋਦੀ ਪਹਿਲੇ ਵਿਸ਼ਵ ਯੁੱਧ 'ਚ ਮਾਰੇ ਗਏ ਜਵਾਨਾਂ ਦੀ ਯਾਦ 'ਚ ਬਣਾਏ ਗਏ ਮੈਮੋਰੀਅਲ 'ਤੇ ਵੀ ਜਾਣਗੇ। ਇਥੇ ਉਹ ਫਰਾਂਸ ਵੱਲੋਂ ਯੁੱਧ 'ਚ ਲੜਨ ਵਾਲੇ 10,000 ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦੇਣਗੇ। ਇਸ ਮੈਮੋਰੀਅਲ ਦਾ ਦੌਰਾ ਕਰਨ ਵਾਲੇ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹੋਣਗੇ।
ਗੀਤਕਾਰ ਪਾਲੀ ਬੱਲੋਮਾਜਰਾ ਦਾ ਗੀਤ 'ਮੌਕਾ' ਸੋਸ਼ਲ ਸਾਈਟਾਂ 'ਤੇ ਹੋਇਆ ਚਰਚਿਤ
NEXT STORY