ਮੁੰਬਈ- ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਜਲਦੀ ਹੀ ਫਿਲਮ 'ਪ੍ਰੇਮ ਰਤਨ ਧਨ ਪਾਓ' 'ਚ ਨਜ਼ਰ ਆਉਣ ਵਾਲੇ ਹਨ, ਜਿਸ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਹਾਲ ਹੀ 'ਚ ਫਿਲਮ ਦੇ ਸੈੱਟ 'ਤੇ ਲਈਆਂ ਗਈਆਂ ਆਕਰਸ਼ਕ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸਲਮਾਨ ਖਾਨ ਬਾਂਦਰਾਂ ਨੂੰ ਨਾ ਸਿਰਫ ਖਾਣਾ ਹੀ ਖਿਲਾ ਰਹੇ ਹਨ ਸਗੋਂ ਉਨ੍ਹਾਂ ਨੂੰ ਪਾਣੀ ਦੀਆਂ ਬੋਤਲਾਂ ਦਿੰਦੇ ਵੀ ਦਿਖਾਈ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਸਲਮਾਨ ਖਾਨ ਅਤੇ ਫਿਲਮ ਦੀ ਕੋ-ਸਟਾਰ ਸੋਨਮ ਕਪੂਰ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਰਾਜਸਥਾਨ ਦੇ ਚਿਤੌੜਗੜ੍ਹ 'ਚ ਹਨ। ਫਿਲਮ 'ਚ ਸਲਮਾਨ ਖਾਨ ਡਬਲ ਰੋਲ 'ਚ ਹੋਣਗੇ, ਜਿਸ 'ਚ ਇਕ ਕਿਰਦਾਰ ਪ੍ਰਿੰਸ ਦਾ ਅਤੇ ਦੂਜਾ ਕਾਮਨ ਮੈਨ ਦਾ ਹੋਵੇਗਾ।
ਅਭਿਨੇਤਰੀ ਨੇ ਕੀਤੀ ਆਤਮ ਹੱਤਿਆ, ਪੱਖੇ ਨਾਲ ਲਟਕਦੀ ਮਿਲੀ ਲਾਸ਼
NEXT STORY