ਲਾਹੌਰ— ਪਾਕਿਸਤਾਨ ਦੇ ਲਾਹੌਰ ਵਿਚ ਔਰਤ ਨੇ ਔਰਤਾਂ ਦੀ ਸੁਰੱਖਿਆ ਲਈ ਇਕ ਆਟੋ ਰਿਕਸ਼ਾ ਸੇਵਾ ਦੀ ਸ਼ੁਰੂਆਤ ਕੀਤੀ ਹੈ। ਔਰਤਾਂ ਲਈ ਪਿੰਕ ਕਲਰ ਯਾਨੀ ਕਿ ਗੁਲਾਬੀ ਰੰਗ ਦੇ ਆਟੋ ਰਿਕਸ਼ਾ ਚਲਾਏ ਗਏ ਹਨ, ਜਿਨ੍ਹਾਂ ਨੂੰ ਔਰਤਾਂ ਹੀ ਚਲਾਉਣਗੀਆਂ। ਉਨ੍ਹਾਂ ਨੇ ਇਹ ਫੈਸਲਾ ਪੁਰਸ਼ਾਂ ਵਾਲੀ ਆਟੋ-ਰਿਕਸ਼ਾ ਵਿਚ ਔਰਤਾਂ ਨੂੰ ਬਦਸਲੂਕੀ ਅਤੇ ਛੇੜਖਾਨੀ ਤੋਂ ਬਚਾਉਣ ਲਈ ਕੀਤਾ ਹੈ। ਇਸ ਸੇਵਾ ਦੀ ਸ਼ੁਰੂਆਤ ਕਰਨ ਵਾਲੀ ਅਸਲਮ ਪਾਕਿਸਤਾਨ ਦੇ ਇਕ ਗੈਰ ਸਰਕਾਰੀ ਸੰਗਠਨ ਵਾਤਾਵਰਣ ਬਚਾਓ ਫੰਡ ਦੀ ਪ੍ਰਧਾਨ ਹੈ। ਉਨ੍ਹਾਂ ਨੇ ਆਪਣੇ ਬਚਪਨ ਨਾਲ ਜੁੜੀ ਇਕ ਆਟੋ ਰਿਸ਼ਕਾ ਚਾਲਕ ਦੀ ਇਕ ਹਰਕਤ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਜਦੋਂ ਉਹ ਸਕੂਲ ਵਿਚ ਪੜ੍ਹਦੀ ਸੀ ਤਾਂ ਇਕ ਰਿਕਸ਼ਾ ਚਾਲਕ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਜਿਹੀਆਂ ਹੀ ਹੋਰ ਘਟਨਾਵਾਂ ਦੇ ਕਾਰਨ ਉਨ੍ਹਾਂ ਦੇ ਦਿਮਾਗ ਵਿਚ ਔਰਤਾਂ ਲਈ ਸੁਰੱਖਿਅਤ ਆਟੋ ਰਿਕਸ਼ਾ ਦੀ ਸੇਵਾ ਸ਼ੁਰੂ ਕਰਨ ਦਾ ਵਿਚਾਰ ਆਇਆ।
ਅਸਲਮ ਨੇ ਦੱਸਿਆ ਕਿ ਇਹ ਕੋਸ਼ਿਸ਼ਾਂ ਔਰਤਾਂ ਨੂੰ ਵਿੱਤੀ ਰੂਪ ਨਾਲ ਮਜ਼ਬੂਤ ਬਣਾਉਣ ਦੀ ਦਿਸ਼ਾ ਵਿਚ ਉਠਾਇਆ ਗਿਆ ਇਕ ਕਦਮ ਹੈ। ਖਾਸ ਤੌਰ 'ਤੇ ਅਜਿਹੇ ਦੇਸ਼ ਵਿਚ ਜਿੱਥੇ ਔਰਤਾਂ ਨੂੰ ਵਾਰ-ਵਾਰ ਅਪਸ਼ਬਦਾਂ, ਛੇੜਛਾੜ ਅਤੇ ਯੌਨ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਲਾਬੀ ਅਤੇ ਚਿੱਟੇ ਰੰਗ ਦੇ ਇਹ ਆਟੋ ਰਿਕਸ਼ਾ ਤਿੰਨ ਪਹੀਆਂ ਵਾਲੇ ਹਨ ਅਤੇ ਇਨ੍ਹਾਂ ਵਿਚ ਪੱਖੇ ਦੀ ਸਹੂਲਤ ਵੀ ਹੈ।
ਇਕ ਆਟੋਰਿਕਸ਼ਾ ਦੀ ਕੀਮਤ ਤਿੰਨ ਲੱਖ ਦੇ ਕਰੀਬ ਹੈ। ਅਸਲਮ ਦੀ ਇਹ ਮੁਹਿੰਮ ਜਿੱਥੇ ਅਨੋਖੀ ਹੈ ਅਤੇ ਲੋਕ ਜਿਸ ਦੀਆਂ ਤਾਰੀਫਾਂ ਕਰ ਰਹੇ ਹਨ, ਉੱਥੇ ਸਰਕਾਰ ਨੇ ਉਸ ਦੀ ਇਸ ਮੁਹਿੰਮ ਵਿਚ ਕੋਈ ਮਦਦ ਨਹੀਂ ਕੀਤੀ। ਅਸਲਮ ਦਾ ਕਹਿਣਾ ਹੈ ਕਿ ਹੁਣ ਇਹ ਯੋਗ ਕਿਸ਼ਤਾ 'ਤੇ ਔਰਤਾਂ ਨੂੰ ਆਟੋ ਦੇਵੇਗੀ ਅਤੇ ਉਨ੍ਹਾਂ ਨੂੰ ਡਰਾਈਵਿੰਗ ਵੀ ਸਿਖਾਏਗੀ।
ਮੋਰੱਕੋ 'ਚ ਬੱਸ ਦੁਰਘਟਨਾਗ੍ਰਸਤ, 31 ਮਰੇ
NEXT STORY